ਕੋਰੋਨਾ ਵਾਇਰਸ : ਗ੍ਰੀਨ ਜੋਨ ''ਚ ਬਠਿੰਡਾ ਅਤੇ ਫਾਜ਼ਿਲਕਾ, ਬਾਹਰੀ ਪ੍ਰਦੇਸ਼ਾਂ ਤੋਂ ਪਰਤ ਰਹੇ ਲੋਕਾਂ ਤੋਂ ਖਤਰਾ

04/29/2020 11:57:35 AM

ਬਠਿੰਡਾ (ਜ.ਬ.): ਤਰਨਤਾਰਨ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਪਾਏ ਜਾਣ ਤੋਂ ਬਾਅਦ ਪੰਜਾਬ ਦੇ 22 ਜ਼ਿਲਿਆਂ 'ਚੋਂ 2 ਜ਼ਿਲੇ ਬਠਿੰਡਾ ਅਤੇ ਫਾਜ਼ਿਲਕਾ ਹੀ ਹੈ ਜੋ ਹਾਲੇ ਤੱਕ ਕੋਰੋਨਾ ਮਹਾਮਾਰੀ ਤੋਂ ਪੂਰੀ ਤਰ੍ਹਾਂ ਬਚਿਆ ਹੋਇਆ ਹੈ। ਮਹਾਰਾਸ਼ਟਰ ਦੇ ਨੰਦੇੜ ਸਥਿਤ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਸ਼ਰਧਾਲੂਆਂ ਤੋਂ ਇਲਾਵਾ ਰਾਜਸਥਾਨ ਤੋਂ ਪਰਤਣ ਵਾਲੇ ਵਿਦਿਆਰਥੀਆਂ 'ਚੋਂ ਕੁਝ ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ, ਜਿਸ ਕਾਰਨ ਉਕਤ ਲੋਕਾਂ ਕਰ ਕੇ ਬਠਿੰਡਾ 'ਚ ਵੀ ਖਤਰਾ ਬਣਿਆ ਹੋਇਆ ਹੈ, ਕਿਉਂਕਿ ਪੰਜਾਬ ਸਰਕਾਰ ਵਲੋਂ ਮਹਾਰਾਸ਼ਟਰ ਤੋਂ ਸ਼ਰਧਾਲੂਆਂ ਨੂੰ ਲਗਾਤਾਰ ਵਾਪਸ ਲਿਆਉਣ ਜਾ ਰਹੇ ਹਨ। ਇਸ ਕਰਕੇ ਕੋਰੋਨਾ ਵਾਇਰਸ ਤੋਂ ਬਚੇ ਹੋਏ ਜ਼ਿਲਿਆਂ ਵਿਸ਼ੇਸ਼ ਕਰ ਬਠਿੰਡਾ ਦੇ ਵਾਸੀਆਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਬੇਸ਼ੱਕ ਸਿਵਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਬਾਹਰ ਤੋਂ ਆ ਰਹੇ ਲੋਕਾਂ ਦੀ ਮੁਕੰਮਲ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਇਕਾਂਤਵਾਸ 'ਚ ਵੀ ਰੱਖਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਲੋਕਾਂ ਤੋਂ ਜ਼ਿਲੇ 'ਚ ਕੋਰੋਨਾ ਦਾਖਲ ਹੋਣ ਦਾ ਡਰ ਬਣਿਆ ਹੋਇਆ ਹੈ।

ਮਹਾਰਾਸ਼ਟਰ 'ਚ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼
ਜਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਪਾਏ ਗਏ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ ਵੀ ਮਹਾਰਾਸ਼ਟਰ 'ਚ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਉਥੋਂ ਆਉਣ ਵਾਲੇ ਲੋਕਾਂ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਜ਼ਿਲਾ ਪ੍ਰਸ਼ਾਸਨ ਬਾਹਰ ਤੋਂ ਆਉਣ ਵਾਲੇ ਸਾਰਿਆਂ ਦੀ ਜਾਂਚ ਕਰਵਾ ਰਿਹਾ ਹਨ ਅਤੇ ਉਨ੍ਹਾਂ ਨੂੰ 14 ਦਿਨਾਂ ਤੱਕ ਇਕਾਂਤਵਾਸ 'ਚ ਰੱਖ ਕੇ ਉਨ੍ਹਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।

ਕੋਰੋਨਾ ਤੋਂ ਲੜਾਈ ਜਿੱਤ ਚੁੱਕੇ ਹਨ 5 ਜ਼ਿਲੇ, 7 ਜ਼ਿਲੇ ਕੋਰੋਨਾ ਮੁਕਤ
ਪ੍ਰਦੇਸ਼ ਦੇ ਕੁੱਲ 22 'ਚੋਂ 20 ਜ਼ਿਲਿਆਂ 'ਚ ਕੋਰੋਨਾ ਦੇ 1 ਤੋਂ ਲੈ ਕੇ 79 ਤੱਕ ਕੋਰੋਨਾ ਦੇ ਮਰੀਜ਼ ਪਾਏ ਗਏ ਹਨ। ਕੋਰੋਨਾ ਨਾਲ ਲੜਾਈ ਲੜ ਕਰ ਕੇ ਕਈ ਜ਼ਿਲਿਆਂ ਦੇ ਸਾਰੇ ਇਨਫੈਕਟਡ ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਪੰਜਾਬ ਦੇ ਮੋਗਾ ਦੇ 4 ਮਰੀਜ਼, ਰੋਪੜ ਦੇ 3 ਮਰੀਜ਼, ਬਰਨਾਲਾ ਦੇ 2 ਮਰੀਜ਼, ਫਤਿਹਗੜ੍ਹ ਸਾਹਿਬ ਦੇ 2 ਮਰੀਜ਼ ਅਤੇ ਗੁਰਦਾਸਪੁਰ ਦਾ 1 ਮਰੀਜ਼ ਹੁਣ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੇ ਹਨ ਅਤੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ 'ਚ ਪ੍ਰਦੇਸ਼ ਦੇ ਉਕਤ 5 ਜ਼ਿਲੇ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਜਦਕਿ ਬਠਿੰਡਾ ਅਤੇ ਫਾਜ਼ਿਲਕਾ ਹੁਣ ਤੱਕ ਇਸ ਬੀਮਾਰੀ ਤੋਂ ਪੂਰੀ ਤਰ੍ਹਾਂ ਬਚੇ ਹੋਏ ਹਨ। ਇਸ ਮੌਜੂਦਾ ਸਮੇਂ ਦੌਰਾਨ ਪ੍ਰਦੇਸ਼ ਦੇ 7 ਜ਼ਿਲੇ ਇਸ ਤਰ੍ਹਾਂ ਦੇ ਹਨ ਜਿਥੇ ਕੋਰੋਨਾ ਦਾ ਕੋਈ ਵੀ ਐਕਟੀਵ ਕੇਸ ਨਹੀਂ ਹੈ। ਇਸ ਤੋਂ ਬਾਵਜੂਦ ਬਠਿੰਡਾ ਦੀ ਜ਼ਿਲਾ ਪ੍ਰਸ਼ਾਸਨ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤਾਂਕਿ ਬਠਿੰਡਾ ਨੂੰ ਗ੍ਰੀਨ ਜੋਨ 'ਚ ਸਥਾਪਤ ਰੱਖਿਆ ਜਾ ਸਕੇ।

Shyna

This news is Content Editor Shyna