ਅੰਮ੍ਰਿਤਸਰ ''ਚ ਏ. ਐੱਸ. ਆਈ. ਸਣੇ ਪੰਜ ਹੋਰ ਕੋਰੋਨਾ ਦੇ ਮਾਮਲੇ ਆਏ ਸਾਹਮਣੇ

06/17/2020 6:36:44 PM

ਅੰਮ੍ਰਿਤਸਰ (ਦਲਜੀਤ) : ਕੋਰੋਨਾ ਲਾਗ ਦੀ ਬਿਮਾਰੀ ਹੁਣ ਮੁੱਢਲੀ ਕਤਾਰ ਵਿਚ ਲੜਾਈ ਲੜ ਰਹੇ ਪੰਜਾਬ ਪੁਲਸ ਦੇ ਜਵਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਰਹੀ ਹੈ। ਵਿਜੀਲੈਂਸ ਮਹਿਕਮੇ ਵਿਚ ਤਾਇਨਾਤ ਇਕ ਏ. ਐੱਸ. ਆਈ. ਸਣੇ ਪੰਜ ਹੋਰ ਪਾਜ਼ੇਟਿਵ ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੱਧ ਕੇ 650 'ਤੇ ਪਹੁੰਚ ਗਿਆ ਹੈ, ਜਦਕਿ 25 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਅੱਜ ਆਏ ਕੋਰੋਨਾ ਪਾਜ਼ੇਟਿਵ ਮਾਮਲਿਆਂ ਵਿਚ ਇਕ ਕੇਸ ਰਾਏ ਐਵੇਨਿਊ, ਖਾਲਸਾ ਕਾਲਜ ਦੋ ਕੇਸ, ਵਿਜੇ ਨਗਰ ਬਟਾਲਾ ਰੋਡ ਅਤੇ ਇਕ ਮਾਮਲਾ ਕਟਰਾ ਸ਼ੇਰ ਸਿੰਘ ਅਤੇ ਇਕ ਕੇਸ ਵਾਲਮੀਕਿ ਮੰਦਰ ਰਾਮਬਾਗ ਤੋਂ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ : ਫਿਰੋਜ਼ਪੁਰ ਜ਼ਿਲ੍ਹੇ 'ਚ ਵਧਣ ਲੱਗੇ ਕੋਰੋਨਾ ਦੇ ਮਰੀਜ਼, 6 ਨਵੇਂ ਮਾਮਲਿਆਂ ਦੀ ਪੁਸ਼ਟੀ      

ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3400 ਤੋਂ ਪਾਰ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 3400 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 650, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 385, ਲੁਧਿਆਣਾ 'ਚ 419, ਤਰਨਾਰਨ 176, ਮੋਹਾਲੀ 'ਚ 179, ਹੁਸ਼ਿਆਰਪੁਰ 'ਚ 146, ਪਟਿਆਲਾ 'ਚ 181, ਸੰਗਰੂਰ 'ਚ 167 ਕੇਸ, ਨਵਾਂਸ਼ਹਿਰ 'ਚ 121, ਗਰਦਾਸਪੁਰ 'ਚ 171 ਕੇਸ,  ਮੁਕਤਸਰ 73,  ਮੋਗਾ 'ਚ 71, ਫਰੀਦਕੋਟ 88, ਫਿਰੋਜ਼ਪੁਰ 'ਚ 52, ਫਾਜ਼ਿਲਕਾ 53, ਬਠਿੰਡਾ 'ਚ 57, ਪਠਾਨਕੋਟ 'ਚ 151, ਬਰਨਾਲਾ 'ਚ 31, ਮਾਨਸਾ 'ਚ 34, ਫਤਿਹਗੜ੍ਹ ਸਾਹਿਬ 'ਚ 78, ਕਪੂਰਥਲਾ 49, ਰੋਪੜ 'ਚ 82 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2575 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 753 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 82 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੁਲਸ ਨਾਕੇ 'ਤੇ ਟਾਸਕ ਫੋਰਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਥਾਣੇਦਾਰ, ਜਾਣੋ ਕੀ ਹੈ ਵਜ੍ਹਾ 

Gurminder Singh

This news is Content Editor Gurminder Singh