ਫਾਜ਼ਿਲਕਾ ''ਚ 2 ਕੋਰੋਨਾ ਕੇਸ ਆਏ ਸਾਹਮਣੇ, ਇਕ ਫੌਜ ਦਾ ਜਵਾਨ ਵੀ ਸ਼ਾਮਲ

05/30/2020 6:32:46 PM

ਜਲਾਲਾਬਾਦ (ਸੇਤੀਆ) : ਜ਼ਿਲ੍ਹਾ ਫਾਜ਼ਿਲਕਾ ਪਿਛਲੇ ਕੁੱਝ ਦਿਨਾਂ ਤੋਂ ਗ੍ਰੀਨ ਜ਼ੋਨ 'ਚ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਦੋ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ 'ਤੇ ਓਰੇਂਜ ਜ਼ੋਨ 'ਚ ਚਲਾ ਗਿਆ ਹੈ। ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ 'ਚ ਇਕ ਵਿਅਕਤੀ ਆਰਮੀ ਅਤੇ ਇਕ ਬਾਦਲ ਕਾਲੋਨੀ ਨਾਲ ਸਬੰਧਤ ਹੈ। ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਕੱਲ੍ਹ ਕੋਰੋਨਾ ਟੈਸਟ ਲਈ ਸੈਂਪਲ ਭੇਜੇ ਗਏ ਸਨ ਜਿਨ੍ਹਾਂ 'ਚ ਇਕ ਆਰਮੀ ਤੇ ਇਕ ਬਾਦਲ ਕਾਲੋਨੀ ਨਾਲ ਸਬੰਧਤ ਵਿਅਕਤੀ ਜੋ 26 ਮਈ ਨੂੰ ਹਰਿਆਣਾ ਦੇ ਸੋਨੀਪਤ ਤੋਂ ਫਾਜ਼ਿਲਕਾ ਆਇਆ ਸੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।  

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦਾ ਵੱਡਾ ਧਮਾਕਾ, 8 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ 

ਉਨ੍ਹਾਂ ਦੱਸਿਆ ਕਿ ਆਰਮੀ ਨਾਲ ਸਬੰਧਤ ਜਵਾਨ ਨੂੰ ਫੌਜ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਦਕਿ ਬਾਦਲ ਕਾਲੋਨੀ ਫਾਜ਼ਿਲਕਾ ਨਾਲ ਸਬੰਧਤ ਵਿਅਕਤੀ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਭਰਤੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਕੋਰੋਨਾ ਦਾ 'ਤਾਂਡਵ', 7 ਨਵੇਂ ਮਾਮਲੇ ਆਏ ਸਾਹਮਣੇ 

Gurminder Singh

This news is Content Editor Gurminder Singh