ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

04/10/2021 6:43:50 PM

ਜਲੰਧਰ (ਰੱਤਾ)— 45 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਸਿਹਤ ਵਰਕਰਸ ਅਤੇ ਫਰੰਟਲਾਈਨ ਵਰਕਰਾਂ ਲਈ ਰਾਹਤ ਭਰੀ ਖ਼ਬਰ ਹੈ ਕਿ ਉਹ ਹੁਣ ਕੋਵਿਡ-19 ਦੀ ਵੈਕਸੀਨ ਮੁਹਿੰਮ ਦੇ ਤਹਿਤ ਪਹਿਲੀ ਡੋਜ਼ ਲਗਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ’ਚ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਨੇ ਇਕ ਆਦੇਸ਼ ਜਾਰੀ ਕੀਤੇ ਸਨ ਕਿ 45 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਵੈਕਸੀਨ ਨਾ ਲਗਾਈ ਜਾਵੇ, ਭਾਵੇਂ ਉਹ ਹੈਲਥ ਵਰਕਰ ਫਰੰਟਲਾਈਨ ਵਰਕਰ ਹੋਵੇ ਅਤੇ ਸਰਕਾਰ ਨੇ ਤੁਰੰਤ ਵੈਕਸੀਨੇਸ਼ਨ ਦੇ ਪੋਰਟਲ ’ਚ ਅਜਿਹੇ ਲੋਕਾਂ ਦੀ ਰਜਿਸਟ੍ਰੇਸ਼ਨ ਵੀ ਬੰਦ ਕਰ ਦਿੱਤੀ ਸੀ। 

ਇਹ ਵੀ ਪੜ੍ਹੋ :  ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ

ਕੁਝ ਦਿਨਾਂ ਦੇ ਬਾਅਦ ਹੁਣ ਇਕ ਵਾਰ ਫਿਰ ਤੋਂ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕਰਕੇ 18 ਤੋਂ 45 ਸਾਲ ਤੱਕ ਦੇ ਉਨ੍ਹਾਂ ਸਾਰੇ ਸਿਹਤ ਵਰਕਰਸ ਅਤੇ ਫਰੰਟਲਾਈਨਜ਼ ਨੂੰ ਵੈਕਸੀਨ ਲਗਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਨ੍ਹਾਂ ਨੇ ਅਜੇ ਤੱਕ ਆਪਣੀ ਪਹਿਲੀ ਡੋਜ਼ ਵੀ ਨਹੀਂ ਲਗਵਾਈ। 

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਸਬੰਧੀ ਜਲੰਧਰ ਦੇ ਡੀ. ਸੀ. ਹੋਏ ਸਖ਼ਤ, ਜਾਰੀ ਕੀਤੀਆਂ ਇਹ ਹਦਾਇਤਾਂ

ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਨਵੇਂ ਆਦੇਸ਼ਾਂ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼ਾਂ ਮੁਤਾਬਕ 45 ਸਾਲ ਤੋਂ ਘੱਟ ਉਮਰ ਦੇ ਸਿਹਤ ਕੇਅਰ ਵਰਕਰਸ ਅਤੇ ਫਰੰਟਲਾਈਨਜ਼ ਵਰਕਰਜ਼ ਨੂੰ ਆਪਣੇ ਮਹਿਕਮੇ ਦੇ ਮੁਖੀਆ ਤੋਂ ਇਕ ਫਾਰਮ ’ਤੇ ਇਸ ਗੱਲ ਨੂੰ ਤਸਦੀਕ ਕਰਵਾਉਣਾ ਹੋਵੇਗਾ ਕਿ ਉਕਤ ਵਿਅਕੀਤ ਸਿਹਤ ਕੇਅਰ ਜਾਂ ਫਰੰਟਲਾਈਨਜ਼ ਵਰਕਰ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਜਿਹੇ ਸਿਹਤ ਕੇਅਰ ਵਰਕਰਸ ਦੀ ਸਿਰਫ਼ ਸਰਕਾਰੀ ਕੇਂਦਰਾਂ ’ਤੇ ਹੀ ਰਜਿਸਟ੍ਰੇਸ਼ਨ ਹੋ ਸਕੇਗੀ ਅਤੇ ਉਥੇ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ।  

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੀ ਸ਼ਿਕਾਰ 7 ਸਾਲਾ ਬੱਚੀ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ, PGI ਚੰਡੀਗੜ੍ਹ ਕੀਤਾ ਗਿਆ ਰੈਫਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri