ਜਲੰਧਰ: ਕੋਰੋਨਾ ਵੈਕਸੀਨ ਦਾ ਤੀਜਾ ਪੜ੍ਹਾਅ ਜਾਰੀ, ਰੈੱਡ ਕ੍ਰਾਸ ਭਵਨ ’ਚ ਲਵਾਈ ਇਨ੍ਹਾਂ ਲੋਕਾਂ ਨੇ ਵੈਕਸੀਨ

05/17/2021 5:41:04 PM

ਜਲੰਧਰ (ਸੋਨੂੰ)— ਜਲੰਧਰ ’ਚ ਕੋਰੋਨਾ ਦੀ ਵੈਕਸੀਨ ਖ਼ਤਮ ਹੋਣ ਦੀਆਂ ਚਰਚਾਵਾਂ ਦਰਮਿਆਨ ਅੱਜ ਰੈੱਡ ਕ੍ਰਾਸ ਭਵਨ ’ਚ ਵੈਕਸੀਨੇਸ਼ਨ ਲਗਾਈ ਗਈ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ’ਚ ਚੱਲ ਰਹੇ ਤੀਜੇ ਵੈਕਸੀਨੇਸ਼ਨ ਪੜ੍ਹਾਅ ਦੇ ਤਹਿਤ ਜਲੰਧਰ ’ਚ ਅੱਜ 18 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਨੂੰ ਕੋਰੋਨਾ ਦੀ ਡੋਜ਼ ਲਗਾਈ ਗਈ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਨੇ ਨੋਟਿਸ ਜਾਰੀ ਕਰਕੇ ਜਨਤਾ ਨੂੰ ਕੀਤੀ ਖ਼ਾਸ ਅਪੀਲ

ਇਨ੍ਹਾਂ ’ਚ ਮੁੱਖ ਰੂਪ ਨਾਲ 3 ਵਰਗਾਂ ਨੂੰ ਵੈਕਸੀਨੇਸ਼ਨ ਦਿੱਤੀ ਗਈ, ਜਿਨ੍ਹਾਂ ’ਚ  ਮਜ਼ਦੂਰ ਅਤੇ ਸਿਹਤ ਕਰਮਚਾਰੀ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਅਜੇ ਤੱਕ 30 ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿੱਤੀ ਜਾ ਚੁੱਕੀ ਹੈ। 

ਕੋਰੋਨਾ ਕਾਰਨ 50 ਸਾਲ ਤਕ ਦੇ 251 ਮਰੀਜ਼ ਤੋੜ ਚੁੱਕੇ ਹਨ ਦਮ
ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਜਿੱਥੇ ਕਈ ਛੋਟੇ-ਛੋਟੇ ਬੱਚੇ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ, ਉਥੇ ਹੀ ਹੁਣ ਤਕ ਇਸ ਵਾਇਰਸ ਦੀ ਲਪੇਟ ’ਚ ਆ ਕੇ ਮੌਤ ਦਾ ਸ਼ਿਕਾਰ ਹੋਣ ਵਾਲੇ 1239 ਮਰੀਜ਼ਾਂ ’ਚੋਂ 251 ਦੀ ਉਮਰ 50 ਸਾਲ ਤਕ ਸੀ। ਇਨ੍ਹਾਂ ’ਚੋਂ ਵਧੇਰੇ ਮਰੀਜ਼ਾਂ ਨੂੰ ਜਿਥੇ ਕੋਈ ਹੋਰ ਬੀਮਾਰੀ ਨਹੀਂ ਸੀ, ਉਥੇ ਹੀ ਇਨ੍ਹਾਂ ’ਚੋਂ ਕੁਝ ਨੇ ਇਲਾਜ ਲਈ ਹਸਪਤਾਲ ਦਾਖਲ ਹੋਣ ਦੇ ਸਿਰਫ਼ ਇਕ ਜਾਂ ਦੋ ਦਿਨਾਂ ’ਚ ਹੀ ਦਮ ਤੋੜ ਦਿੱਤਾ।
30 ਸਾਲ ਤਕ ਦੇ ... 28 ਮਰੀਜ਼
31 ਤੋਂ 40 ਸਾਲ ਤਕ ਦੇ.... 65 ਮਰੀਜ਼
41 ਤੋਂ 50 ਸਾਲ ਤਕ ਦੇ .... 158 ਮਰੀਜ਼ ਦਮ ਤੋੜ ਚੁੱਕੇ ਹਨ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਹੌਲੀ-ਹੌਲੀ ਹੋ ਰਹੇ ਨੇ ਵੱਡੇ ਖ਼ੁਲਾਸੇ

shivani attri

This news is Content Editor shivani attri