'ਕੋਰੋਨਾ' ਟੀਕਾ ਨਾ ਲਵਾਉਣ ਵਾਲੇ ਬੱਚਿਆਂ ਲਈ ਸਖ਼ਤ ਹੁਕਮ, ਇਸ ਤਾਰੀਖ਼ ਤੋਂ ਸਕੂਲ 'ਚ ਨਹੀਂ ਲਗਾ ਸਕਣਗੇ ਜਮਾਤ

04/26/2022 8:55:45 AM

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਵਿਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਬੱਚਿਆਂ ਦੀ ਵੈਕਸੀਨੇਸ਼ਨ ਵਿਚ ਲਾਪਰਵਾਹੀ ਵਰਤਣ ਵਾਲਿਆਂ ’ਤੇ ਹੁਣ ਸਖ਼ਤੀ ਦੀ ਤਿਆਰੀ ਹੈ। ਪ੍ਰਸ਼ਾਸਨ ਨੇ 12 ਤੋਂ 18 ਸਾਲ ਦੇ ਅਨਵੈਕਸੀਨੇਟਿਡ ਬੱਚਿਆਂ ਨੂੰ 4 ਮਈ ਤੋਂ ਫਿਜ਼ੀਕਲ ਮੋਡ ਵਿਚ ਸਕੂਲ ਵਿਚ ਜਮਾਤ ਲਗਾਉਣ ’ਤੇ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸਿਹਤ ਸਕੱਤਰ ਨਾਲ ਬੈਠਕ ਕਰ ਕੇ ਕੋਵਿਡ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਕੀਤੀ। ਪ੍ਰਸ਼ਾਸਕ ਦੇ ਸਲਾਹਕਾਰ ਨੇ ਇਸ ਸਬੰਧ ਵਿਚ ਨਵੇਂ ਹੁਕਮ ਜਾਰੀ ਕੀਤੇ ਹਨ। ਜਿਸ ਵਿਚ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਤਿੰਨ ਜਨਵਰੀ ਅਤੇ 12 ਤੋਂ 14 ਸਾਲ ਦੇ ਉਮਰ ਦੇ ਬੱਚਿਆਂ ਲਈ ਕੋਵਿਡ ਟੀਕਾਕਰਨ 16 ਮਾਰਚ ਤੋਂ ਸ਼ੁਰੂ ਹੋਇਆ ਸੀ। ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਮਿਲ ਕੇ ਟੀਕਾਕਰਨ ਲਈ ਸਕੂਲਾਂ ਵਿਚ ਲਗਾਤਾਰ ਵਿਸ਼ੇਸ਼ ਕੈਂਪਾਂ ਦੀ ਵਿਵਸਥਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : CBSE ਨੇ 9ਵੀਂ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਸ਼ਨੀਵਾਰ ਤੇ ਐਤਵਾਰ ਨੂੰ ਵਿਸ਼ੇਸ਼ ਟੀਕਾਕਰਨ ਕੈਂਪ
ਸ਼ਨੀਵਾਰ ਅਤੇ ਐਤਵਾਰ ਨੂੰ ਵਿਸ਼ੇਸ਼ ਟੀਕਾਕਰਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਹੁਣ ਤੱਕ 15 ਤੋਂ 18 ਸਾਲ ਦੇ ਉਮਰ ਵਰਗ ਦੇ 92 ਫ਼ੀਸਦੀ ਬੱਚਿਆਂ ਨੇ ਪਹਿਲੀ ਖ਼ੁਰਾਕ ਅਤੇ 54 ਫ਼ੀਸਦੀ ਦੂਜੀ ਖ਼ੁਰਾਕ ਲੈ ਚੁੱਕੇ ਹਨ। 12 ਤੋਂ 14 ਸਾਲ ਦੇ ਉਮਰ ਵਰਗ ਦੇ 40 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਨੇ ਕੋਵਿਡ ਦਾ ਟੀਕਾ ਨਹੀਂ ਲਗਵਾਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, 27 ਅਤੇ 28 ਤਾਰੀਖ਼ ਨੂੰ ਵਧੇਗਾ 'ਲੂ' ਦਾ ਕਹਿਰ

ਪਿਛਲੇ ਹਫ਼ਤੇ ਦੌਰਾਨ ਸ਼ਹਿਰ ਵਿਚ ਕੋਵਿਡ ਪਾਜ਼ੇਟਿਵ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਸਲਾਹਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਲਿਆ ਹੈ ਕਿ 12 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਬੱਚੇ, ਜਿਨ੍ਹਾਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ, ਉਨ੍ਹਾਂ ਲਈ ਸਿੱਖਿਆ ਵਿਭਾਗ 4 ਮਈ ਤੋਂ ਜਮਾਤਾਂ ’ਚ ਆਉਣ ’ਤੇ ਪਾਬੰਦੀ ਲਗਾਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita