ਪਿੰਡਾਂ ''ਚ ਹੋ ਰਹੇ ਕੋਰੋਨਾ ਟੈਸਟਾਂ ਦਾ ਵਿਰੋਧ ਕਰਨ ਦੀ ਬਜਾਏ ਪੰਚਾਇਤਾਂ ਕਰਨ ਸਹਿਯੋਗ : ਛੀਨਾ

09/10/2020 6:51:55 PM

ਰਾਜਾਸਾਂਸੀ,(ਰਾਜਵਿੰਦਰ)- ਸਰਕਾਰੀ ਐਲੀਮੈਂਟਰੀ ਸਕੂਲ ਸਬਾਜਪੁਰਾ ਹਰਸਾਂ ਛੀਨਾ ਵਿਖੇ ਅੱਜ ਸਿਹਤ ਵਿਭਾਗ ਦੇ ਸਿਵਲ ਸਰਜਨ ਅੰਮ੍ਰਿਤਸਰ ਡਾ. ਨਵਦੀਪ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਬ੍ਰਿਜ ਭੂਸ਼ਣ ਸਹਿਗਲ ਦੇ ਦਿਸ਼ਾ-ਨਿਰਦੇਸ਼ ਅਤੇ ਡਾ. ਪ੍ਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕੋਰੋਨਾ ਟੈਸਟ ਕਰਨ ਸਬੰਧੀ ਕੈਂਪ ਲਗਾਇਆ ਗਿਆ। ਇਸ ਦੌਰਾਨ ਦੋਵਾਂ ਪਿੰਡਾਂ ਦੇ ਸਰਪੰਚ ਕੁਲਦੀਪ ਸਿੰਘ ਛੀਨਾ ਸਰਪੰਚ ਵਿਚਲਾ ਕਿਲਾ, ਕਰਮਜੀਤ ਸਿੰਘ ਸਰਪੰਚ ਸਬਾਜਪੁਰਾ ਨੇ ਖੁਦ ਆਪਣੇ ਟੈਸਟ ਕਰਵਾ ਕੇ ਸ਼ੋਸ਼ਲ ਮੀਡੀਆ 'ਚ ਕੋਰੋਨਾ ਟੈਸਟਾਂ ਨੂੰ ਲੈ ਕਿ ਫੈਲੀਆਂ ਅਫਵਾਹਾਂ ਕਾਰਨ ਆਮ ਜਨਤਾ 'ਚ ਪੈਦਾ ਹੋਏ ਡਰ ਨੂੰ ਦੂਰ ਕਰਕੇ ਕੇ ਕੈਂਪ ਦੀ ਸ਼ੁਰੂਆਤ ਕੀਤੀ।
ਇਸ ਉਪਰੰਤ ਕੈਂਪ ਦੌਰਾਨ ਕੁੱਲ 72 ਲੋਕਾਂ ਦੇ ਟੈਸਟ ਕੀਤੇ ਗਏ, ਜੋ ਕਿ ਸੀਲਬੰਦ ਕਰਕੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਰਿਪੋਰਟ ਲਈ ਭੇਜ ਦਿੱਤੇ ਗਏ। ਇਸ ਮੌਕੇ ਨੌਜਵਾਨ ਕਾਂਗਰਸੀ ਆਗੂ ਕੁਲਦੀਪ ਸਿੰਘ ਛੀਨਾ ਸਰਪੰਚ ਵਿਚਲਾ ਅਤੇ ਵਾਈਸ ਚੇਅਰਮੈਨ ਬਲਾਕ ਸੰਮਤੀ ਕਰਮਜੀਤ ਸਿੰਘ ਸਰਪੰਚ ਸਬਾਜਪੁਰਾ ਨੇ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਚਲਾਏ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ। ਅਸੀਂ ਪਿੰਡਾਂ 'ਚ ਹੋ ਰਹੇ ਕੋਰੋਨਾ ਟੈਸਟਾਂ ਦਾ ਵਿਰੋਧ ਕਰਨ ਦੀ ਬਜਾਏ ਪਹਿਲਾਂ ਆਪਣੇ ਕੋਰੋਨਾ ਟੈਸਟ ਕਰਵਾ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਇਨ੍ਹਾਂ ਅਫਵਾਹਾਂ ਦਾ ਡਰ ਲੋਕਾਂ ਦੇ ਮਨਾਂ 'ਚੋਂ ਕੇ ਇਕ ਨਿਰੋਆ ਸਮਾਜ ਸਿਰਜਨ 'ਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਸਤਿੰਦਰਪਾਲ ਸਿੰਘ ਛੀਨਾ ਸਰਪੰਚ ਵਰਨਾਲੀ, ਸਵਿੰਦਰ ਸਿੰਘ ਦੁੱਲਾ ਸਰਪੰਚ ਉੱਟੀਆਂ, ਹਰਕਵਲਜੀਤ ਸਿੰਘ ਸਰਪੰਚ ਅਦਲੀਵਾਲ, ਕੁਲਦੀਪ ਸਿੰਘ ਸਰਪੰਚ ਕੁੱਕੜਾਂਵਾਲਾ, ਰੁਪਿੰਦਰ ਸਿੰਘ ਗੋਲਡੀ, ਮਨਦੀਪ ਕੌਰ ਹੈਲਥ ਅਫਸਰ, ਅਮਿਤਾ ਕਮਿਊਨਿਟੀ ਹੈਲਥ ਅਫ਼ਸਰ, ਸਰਬਜੀਤ ਸਿੰਘ ਛੀਨਾ ਹੈਲਥ ਇੰਸਪੈਕਟਰ ਆਦਿ ਹਾਜ਼ਰ ਸਨ।

Deepak Kumar

This news is Content Editor Deepak Kumar