ਟ੍ਰਾਈਸਿਟੀ 'ਚ ਕੋਰੋਨਾ ਦਾ ਕਹਿਰ ਜਾਰੀ, 179 ਲੋਕਾਂ ਦੀ ਰਿਪੋਰਟ ਪਾਜ਼ੇਟਿਵ

08/07/2020 1:02:27 AM

ਚੰਡੀਗੜ੍ਹ,ਪਾਲ)- ਵੀਰਵਾਰ ਨੂੰ ਪੰਜਾਬੀ ਗਾਇਕ ਅਤੇ ਚੰਡੀਗੜ੍ਹ ਪੁਲਸ ਦੇ ਏ. ਐੱਸ. ਆਈ. ਭੁਪਿੰਦਰ ਸਮੇਤ ਚੰਡੀਗੜ੍ਹ ਵਿਚ 57 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। 50 ਲੋਕਾਂ ਦੀ ਟੈਸਟਿੰਗ ਆਰ. ਟੀ. ਸੀ. ਪੀ. ਸੀ. ਆਰ. ਵਲੋਂ ਹੋਈ ਹੈ, ਜਦੋਂਕਿ 7 ਲੋਕਾਂ ਦੀ ਰਿਪੋਰਟ ਐਂਟੀਜਨ ਟੈਸਟਿੰਗ ਵਿਚ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 1327 ਹੋ ਗਈ ਹੈ। ਨਵੇਂ ਮਰੀਜ਼ਾਂ ਨਾਲ ਹੀ 62 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ ਹਨ। ਇਹ ਸਾਰੇ ਪੀ. ਜੀ. ਆਈ., ਸੂਦ ਧਰਮਸ਼ਾਲਾ, ਧਨਵੰਤਰੀ, ਹੋਮ ਆਈਸੋਲੇਸ਼ਨ, ਜੀ. ਐੱਮ. ਸੀ. ਐੱਚ.-32, ਆਈ. ਵੀ. ਵਾਈ. ਹਸਪਤਾਲ ਵਿਚ ਦਾਖਲ ਸਨ।

ਕੋਰੋਨਾ ਪ੍ਰਤੀ ਜਾਗਰੂਕ ਕਰਨ ਵਾਲਾ ਵੀ ਲਪੇਟ ’ਚ

ਸੈਕਟਰ-23 ਟ੍ਰੈਫਿਕ ਪਾਰਕ ਵਿਚ ਤਾਇਨਾਤ ਏ. ਐੱਸ. ਆਈ. ਭੁਪਿੰਦਰ ਨੂੰ 3 ਅਗਸਤ ਤੋਂ ਕੋਰੋਨਾ ਦੇ ਲੱਛਣ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਟੈਸਟਿੰਗ ਹੋਈ ਹੈ। ਫਿਲਹਾਲ ਉਹ ਜੀ. ਐੱਮ. ਐੱਸ. ਐੱਚ.- 16 ਵਿਚ ਦਾਖਲ ਹਨ। ਚੰਡੀਗੜ੍ਹ ਪੁਲਸ ਦਾ ਇਹ ਅਫਸਰ 4 ਮਹੀਨਿਆਂ ਤੋਂ ਆਪਣੇ ਵੱਖਰੇ ਅੰਦਾਜ਼ ਨਾਲ ਗਾਣਿਆਂ ਦੇ ਜ਼ਰੀਏ ਲੋਕਾਂ ਨੂੰ ਕੋਰੋਨਾ ਖਿਲਾਫ ਜਾਗਰੂਕ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਉਹ ਆਪਣੀ ਗਾਇਕੀ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਰਹੇ ਹਨ। ਉਨ੍ਹਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਫਿਲਹਾਲ ਟ੍ਰੈਫਿਕ ਪਾਰਕ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੁਲਸ ਲਾਈਨ ਤੋਂ ਲਗਾਤਾਰ ਕੇਸ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਲਾਈਨ ਵਿਚ ਸਬ-ਇੰਸਪੈਕਟਰ ਅਤੇ ਏ. ਐੱਸ. ਆਈ. ਦੀ ਪ੍ਰਮੋਸ਼ਨ ਦੇ ਕੋਰਸ ਚੱਲ ਰਹੇ ਹਨ, ਜਿਸ ਵਿਚ ਫਿਜ਼ੀਕਲ ਟ੍ਰੇਨਿੰਗ ਅਤੇ ਕੁਝ ਲੈਕਚਰ ਦੀਆਂ ਕਲਾਸਾਂ ਸਵੇਰ ਤੋਂ ਸ਼ਾਮ ਤੱਕ ਚੱਲਦੀਆਂ ਹਨ, ਜਿਸ ਵਿਚ 200 ਦੇ ਕਰੀਬ ਲੋਕ ਸ਼ਾਮਿਲ ਹਨ।

ਸੈਕਟਰ-45 : ਪਰਿਵਾਰ ਤੋਂ 6 ਲੋਕਾਂ ਨੂੰ ਕੋਰੋਨਾ

ਸੈਕਟਰ-45 ਵਿਚ ਇਕ ਪਰਿਵਾਰ ਤੋਂ 6 ਲੋਕਾਂ ਵਿਚ ਕੋਰੋਨਾ ਪਾਇਆ ਗਿਆ ਹੈ। ਇਨ੍ਹਾਂ ਵਿਚ 18, 23, 26 ਸਾਲਾ ਤਿੰਨ ਨੌਜਵਾਨ, 20 ਸਾਲਾ ਲੜਕੀ, 53 ਸਾਲਾ ਵਿਅਕਤੀ ਅਤੇ 40 ਸਾਲਾ ਔਰਤ ਸ਼ਾਮਿਲ ਹਨ। ਮਨੀਮਾਜਰਾ ਤੋਂ 32 ਸਾਲਾ ਲੜਕੀ, ਸੈਕਟਰ-34 ਤੋਂ 38 ਸਾਲਾ ਨੌਜਵਾਨ, ਸੈਕਟਰ-46 ਤੋਂ 9 ਸਾਲਾ ਬੱਚਾ ਅਤੇ 50 ਸਾਲਾ ਵਿਅਕਤੀ, ਸੈਕਟਰ- 22 ਦੇ ਪਰਿਵਾਰ ਤੋਂ 24 ਸਾਲਾ ਨੌਜਵਾਨ ਅਤੇ 59 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ।

ਸੈਕਟਰ 41 ਦੇ ਪਰਿਵਾਰ ਤੋਂ 4 ਲੋਕ ਪੀੜਤ

ਸੈਕਟਰ-41 ਤੋਂ ਪਰਿਵਾਰ ਦੇ ਚਾਰ ਲੋਕਾਂ ਵਿਚ ਵੀ ਵਾਇਰਸ ਮਿਲਿਆ ਹੈ। ਮਰੀਜ਼ਾਂ ਵਿਚ 49 ਸਾਲਾ ਵਿਅਕਤੀ, 35 ਸਾਲਾ ਲੜਕੀ, 19 ਸਾਲਾ ਲੜਕੀ, 6 ਸਾਲਾ ਬੱਚਾ ਸ਼ਾਮਿਲ ਹੈ। ਸੈਕਟਰ-38 ਤੋਂ 14 ਸਾਲਾ ਲੜਕਾ, ਬੁੜੈਲ ਤੋਂ 18 ਸਾਲਾ ਲੜਕੀ ਪਾਜ਼ੇਟਿਵ ਹੈ। ਦੋਨਾਂ ਮਰੀਜ਼ਾਂ ਦੇ ਪਰਿਵਾਰ ਵਿਚ ਪਹਿਲਾਂ ਤੋਂ ਪਾਜ਼ੇਟਿਵ ਕੇਸ ਹੈ।

ਜੀ. ਐੱਮ. ਸੀ. ਐੱਚ.-32 ਦੀ ਰੈਜ਼ੀਡੈਂਟ ਡਾਕਟਰ ’ਚ ਵੀ ਪੁਸ਼ਟੀ

ਜੀ. ਐੱਮ. ਸੀ. ਐੱਚ.-32 ਦੀ ਰੈਜ਼ੀਡੈਂਟ ਡਾਕਟਰ ਕੋਰੋਨਾ ਪਾਜ਼ੇਟਿਵ ਆਈ ਹੈ। 25 ਸਾਲਾ ਇਹ ਡਾਕਟਰ ਸੈਕਟਰ-32 ਵਿਚ ਹੀ ਰਹਿੰਦੀ ਹੈ। ਸੈਕਟਰ-52 ਤੋਂ 57 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ। ਉਹ ਬੀ. ਐੱਸ. ਐੱਨ. ਐੱਲ. ਦੇ ਦਫ਼ਤਰ ਵਿਚ ਕੰਮ ਕਰਦਾ ਹੈ। ਸੈਕਟਰ-24 ਤੋਂ 45 ਸਾਲਾ ਔਰਤ, ਬੁੜੈਲ ਤੋਂ 32 ਸਾਲਾ ਲੜਕੀ, ਬਹਿਲਾਣਾ ਤੋਂ 45 ਸਾਲਾ ਵਿਅਕਤੀ ਪਾਜ਼ੇਟਿਵ ਹੈ।

ਐੱਸ. ਬੀ. ਆਈ. ਦਾ ਕਰਮਚਾਰੀ ਪਾਜ਼ੇਟਿਵ

ਸੈਕਟਰ-43 ਤੋਂ 57 ਸਾਲਾ ਇਕ ਵਿਅਕਤੀ ਵਿਚ ਵਾਇਰਸ ਪਾਇਆ ਗਿਆ ਹੈ। ਮਰੀਜ਼ ਐੱਸ. ਬੀ. ਆਈ. ਵਿਚ ਕੰਮ ਕਰਦਾ ਹੈ। ਸੈਕਟਰ-19 ਤੋਂ 32 ਸਾਲਾ ਨੌਜਵਾਨ, ਸੈਕਟਰ-63 ਤੋਂ 69 ਸਾਲਾ ਵਿਅਕਤੀ, ਡੱਡੂਮਾਜਰਾ ਤੋਂ 13 ਸਾਲਾ ਬੱਚਾ, ਸੈਕਟਰ-41 ਤੋਂ 47 ਸਾਲਾ ਵਿਅਕਤੀ ਅਤੇ ਸੈਕਟਰ-40 ਤੋਂ 58 ਸਾਲਾ ਵਿਅਕਤੀ ਪਾਜ਼ੇਟਿਵ ਹੈ।

ਈ. ਪੀ. ਐੱਫ. ਵਿਭਾਗ ਦਾ ਅਟੈਂਡੈਂਟ ਵੀ ਲਪੇਟ ’ਚ

ਸੈਕਟਰ-17 ਵਿਚ ਈ. ਪੀ. ਐੱਫ. ਦਾ 46 ਸਾਲਾ ਅਟੈਂਡੈਂਟ ਪਾਜ਼ੇਟਿਵ ਆਇਆ ਹੈ। ਮਰੀਜ਼ ਸੈਕਟਰ 30 ਵਿਚ ਰਹਿੰਦਾ ਹੈ। ਕੇਸ ਆਉਣ ਤੋਂ ਬਾਅਦ ਦਫ਼ਤਰ ਨੂੰ ਦੋ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਸੈਕਟਰ-63 ਤੋਂ 41 ਸਾਲਾ ਵਿਅਕਤੀ, ਸੈਕਟਰ-45 ਤੋਂ 22 ਸਾਲਾ ਲੜਕੀ ਅਤੇ 23 ਸਾਲਾ ਨੌਜਵਾਨ ਪਾਜ਼ੇਟਿਵ ਹੈ। ਸੈਕਟਰ-8 ਤੋਂ 21 ਸਾਲਾ ਨੌਜਵਾਨ, ਸੈਕਟਰ-46 ਤੋਂ 26 ਸਾਲਾ ਨੌਜਵਾਨ, ਇਸ ਸੈਕਟਰ ਤੋਂ 29 ਸਾਲਾ ਨੌਜਵਾਨ, ਰਾਮਦਰਬਾਰ ਤੋਂ 20 ਸਾਲਾ ਨੌਜਵਾਨ ਵਿਚ ਵੀ ਵਾਇਰਸ ਪਾਇਆ ਗਿਆ ਹੈ। ਸੈਕਟਰ-26 ਤੋਂ 44 ਸਾਲਾ ਔਰਤ ਪਾਜ਼ੇਟਿਵ ਆਈ ਹੈ।

ਪੀ. ਜੀ. ਆਈ. ਦਾ ਸਿਹਤ ਵਰਕਰ ਪਾਜ਼ੇਟਿਵ

ਧਨਾਸ ਤੋਂ ਪੀ. ਜੀ. ਆਈ. ਦਾ ਸਿਹਤ ਵਰਕਰ ਪਾਜ਼ੇਟਿਵ ਪਾਇਆ ਗਿਆ ਹੈ। ਬਾਪੂਧਾਮ ਤੋਂ 37 ਸਾਲਾ ਨੌਜਵਾਨ, ਮਲੋਆ ਤੋਂ 1 ਸਾਲਾ ਬੱਚਾ, ਸੈਕਟਰ-44 ਤੋਂ 45 ਸਾਲਾ ਔਰਤ, 16 ਸਾਲਾ ਲੜਕਾ, ਸੈਕਟਰ-45 ਤੋਂ 56 ਸਾਲਾ ਵਿਅਕਤੀ, 49 ਸਾਲਾ ਔਰਤ, ਸੈਕਟਰ-44 ਤੋਂ 87 ਸਾਲਾ ਬਜ਼ੁਰਗ, 60 ਸਾਲਾ ਔਰਤ, ਬੁੜੈਲ ਤੋਂ 1 ਸਾਲਾ ਬੱਚਾ, ਸੈਕਟਰ-45 ਤੋਂ 25 ਸਾਲਾ ਲੜਕੀ ਵਿਚ ਵਾਇਰਸ ਮਿਲਿਆ ਹੈ। ਸੈਕਟਰ-44 ਤੋਂ 41 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ।


Bharat Thapa

Content Editor

Related News