ਕਪੂਰਥਲਾ ''ਚ ਕੋਰੋਨਾ ਦਾ ਕਹਿਰ, 2 ਜੱਜਾਂ ਸਮੇਤ ਅਦਾਲਤੀ ਸਟਾਫ ਕੁਆਰੰਟਾਈਨ, ਦੋ ਆਏ ਪਾਜ਼ੇਟਿਵ

06/05/2020 6:41:43 PM

ਕਪੂਰਥਲਾ (ਮਹਾਜਨ) : ਬੇਗੋਵਾਲ ਥਾਣੇ ਦੇ ਏ. ਐੱਸ. ਆਈ. ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹਾਲਾਤ ਹੁਣ ਹੋਰ ਵੀ ਗੰਭੀਰ ਬਣ ਗਏ ਹਨ। ਜ਼ਿਲ੍ਹਾ ਕਪੂਰਥਲਾ ਦੇ ਦੋ ਮਾਣਯੋਗ ਜੱਜਾਂ ਨੂੰ ਉਕਤ ਏ. ਐੱਸ. ਆਈ. ਦੇ ਸੰਪਰਕ ਵਿਚ ਆਉਣ ਕਾਰਣ ਕੁਆਰੰਟਾਈਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਦੋ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਦੋਵੇਂ ਮਰੀਜ਼ ਜਲੰਧਰ ਦੇ ਨਿੱਜੀ ਹਸਪਤਾਲਾਂ ਵਿਚ ਇਲਾਜ ਅਧੀਨ ਸਨ ਜਦੋਂ ਇਨ੍ਹਾਂ ਦੇ ਨਮੂਨੇ ਲਏ ਗਏ ਤਾਂ ਇਨ੍ਹਾਂ ਨੂੰ ਕੋਰੋਨਾ ਲਾਗ ਦੀ ਪੁਸ਼ਟੀ ਹੋਈ। 

ਇਹ ਵੀ ਪੜ੍ਹੋ : ਜਲੰਧਰ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ    

ਮਿਲੀ ਜਾਣਕਾਰੀ ਅਨੁਸਾਰ ਬੇਗੋਵਾਲ ਥਾਣੇ 'ਚ ਤਾਇਨਾਤ ਕੋਰੋਨਾ ਪਾਜ਼ੇਟਿਵ ਪਾਏ ਗਏ ਏ. ਐੱਸ. ਆਈ. ਦਲਜੀਤ ਸਿੰਘ ਨੇ ਆਪਣੀ ਹਿਸਟਰੀ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 28 ਮਈ 2020 ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਅਤੇ 2 ਜੂਨ 2020 ਨੂੰ ਭੁਲੱਥ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਮਾਣਯੋਗ ਜੱਜਾਂ ਸਮੇਤ ਹੋਰ ਪੁਲਸ ਅਤੇ ਅਦਾਲਤੀ ਕਾਮਿਆਂ ਦੇ ਸੰਪਰਕ ਵਿਚ ਆਇਆ ਸੀ। ਜਿਸ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੇ ਪ੍ਰਸ਼ਾਸਨ ਨੇ ਦੋਵਾਂ ਜੱਜਾਂ ਵਧੀਕ ਸੈਸ਼ਨ ਜੱਜ ਰਮਨ ਕੁਮਾਰ ਅਤੇ ਸਬ ਡਿਵੀਜ਼ਨ ਭੁਲੱਥ ਦੇ ਜੱਜ ਡਾ. ਸੁਸ਼ੀਲ ਬੋਧ ਸਮੇਤ ਸਰਕਾਰੀ ਐਡਵੋਕੇਟ ਜੇ. ਐੱਸ. ਮਾਰੋਕ ਅਤੇ ਵਿਕਾਸ ਸੱਭਰਵਾਲ ਸਮੇਤ ਨਾਇਬ ਅਦਾਲਤ ਅਤੇ ਦੋਵਾਂ ਅਦਾਲਤਾਂ ਦੇ ਸਟਾਫ ਦੇ 4-4 ਕਾਮਿਆਂ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸੂਬੇ 'ਚ ਵੱਧ ਰਹੀ ਕੋਰੋਨਾ ਲਾਗ 'ਤੇ ਮੁੱਖ ਮੰਤਰੀ ਦਾ ਵੱਡਾ ਬਿਆਨ, ਪੰਜਾਬੀਆਂ ਨੂੰ ਕੀਤੀ ਇਹ ਅਪੀਲ 

Gurminder Singh

This news is Content Editor Gurminder Singh