ਜਦੋਂ ਪਰਿਵਾਰ ਨੇ ''ਕੋਰੋਨਾ ਮ੍ਰਿਤਕ'' ਦੇ ਸਸਕਾਰ ਤੋਂ ਪਹਿਲਾਂ ਖੋਲ੍ਹ ਦਿੱਤੀ ਪੈਕ ਕੀਤੀ ''ਲਾਸ਼''...

09/07/2020 11:32:40 AM

ਰਾਏਕੋਟ (ਬੱਬਰ) : ਪੰਜਾਬ 'ਚ ਕੋਰੋਨਾ ਸਬੰਧੀ ਪੈਦਾ ਹੋਈਆਂ ਅਫ਼ਵਾਹਾਂ ਦਾ ਅਸਰ ਸੋਮਵਾਰ ਨੂੰ ਰਾਏਕੋਟ 'ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਰਾਏਕੋਟ ਦੇ ਵਸਨੀਕ ਇਕ ਕੋਰੋਨਾ ਪੀੜਤ ਵਿਅਕਤੀ ਦੀ ਰਾਜਿੰਦਰਾ ਹਸਪਤਾਲ 'ਚ ਮੌਤ ਹੋ ਗਈ। ਪੀੜਤ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ 'ਤੇ ਵੱਡੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮਰੀਜ਼ ਨੂੰ ਕੋਈ ਕੋਰੋਨਾ ਨਹੀਂ ਸੀ, ਸਗੋਂ ਕਥਿਤ ਤੌਰ 'ਤੇ ਟੀਕਾ ਲਾ ਕੇ ਉਸ ਨੂੰ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ : ਭਾਗਾਂ ਨੂੰ ਰੋ ਰਿਹੈ 40 ਹਜ਼ਾਰ ਪੈਨਸ਼ਨ ਲੈਣ ਵਾਲਾ 'ਬਾਬਾ', ਵੀਡੀਓ 'ਚ ਦੇਖੋ ਲੂੰ-ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ

ਪਰਿਵਾਰ ਵਾਲਿਆਂ ਨੇ ਡਾਕਟਰਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਮੁਤਾਬਕ ਰਾਏਕੋਟ ਪੁੱਜੀ ਮ੍ਰਿਤਕ ਦੀ ਦੇਹ ਨੂੰ ਉਤਾਰਨ ਸਮੇਂ ਨੱਕ ਅਤੇ ਮੂੰਹ 'ਚੋਂ ਖੂਨ ਨਿਕਲਦਾ ਦੇਖਿਆ ਤਾਂ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ, ਬੇਟੀਆਂ ਪੂਨਮ ਸ਼ਰਮਾ ਤੇ ਰਿਤੂ ਵਰਮਾ, ਪੁੱਤਰ ਤੇ ਹੋਰ ਰਿਸ਼ਤੇਦਾਰ ਭੜਕ ਗਏ। ਉਨ੍ਹਾਂ ਮ੍ਰਿਤਕ ਦੀ ਲਾਸ਼ 'ਚੋਂ ਅੰਗ ਕੱਢ ਲੈਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਲਾਸ਼ ਚੈੱਕ ਕਰਨ ਲਈ ਜ਼ੋਰ ਪਾਇਆ, ਜਿਸ 'ਤੇ ਪੈਕ ਕੀਤੀ ਗਈ ਮ੍ਰਿਤਕ ਦੇਹ ਨੂੰ ਖੋਲ੍ਹ ਦਿੱਤਾ ਗਿਆ।

ਇਹ ਵੀ ਪੜ੍ਹੋ : ਵਕੀਲ ਬੀਬੀ ਦੇ ਘਰ ਕੰਮ ਕਰਦੀ ਸੀ ਕੁੜੀ, ਅੱਧੀ ਰਾਤੀਂ ਦਿੱਤਾ ਖ਼ੌਫਨਾਕ ਵਾਰਦਾਤ ਨੂੰ ਅੰਜਾਮ

ਪਰਿਵਾਰ ਵਾਲਿਆਂ ਦੀ ਤਸੱਲੀ ਹੋਣ ਤੋਂ ਬਾਅਦ ਹੀ ਡਿਊਟੀ ਮੈਜਿਸਟ੍ਰੇਟ ਅਤੇ ਥਾਣਾ ਮੁਖੀ ਦੀ ਮੌਜੂਦਗੀ 'ਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮ੍ਰਿਤਕ ਮਹਿੰਦਰਪਾਲ ਵਰਮਾ ਪੁੱਤਰ ਸ਼ਾਮ ਲਾਲ ਵਾਸੀ ਰਾਏਕੋਟ ਦੇ ਪੁੱਤਰਾਂ ਜਗਦੀਸ਼ ਵਰਮਾ ਤੇ ਪਵਨ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਹਿੰਦਰਪਾਲ ਵਰਮਾ ਸ਼ੂਗਰ ਦੇ ਮਰੀਜ਼ ਸਨ।

ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ ਨੇ ਵਿਧਵਾ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੋਟਰ 'ਤੇ ਲਿਜਾ ਰੋਲ੍ਹੀ ਇੱਜ਼ਤ

ਬੀਤੀ ਕੱਲ ਉਨ੍ਹਾਂ ਦੀ ਸ਼ੂਗਰ ਵੱਧ ਜਾਣ ਕਾਰਨ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਪਹਿਲਾਂ ਤਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੱਸੀ ਪਰ ਅੱਧੇ ਘੰਟੇ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਦੱਸ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦਿਆ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਮਾਰਿਆ ਗਿਆ ਹੈ ਕਿਉਂਕਿ ਉਨ੍ਹਾਂ ਦੀ ਮ੍ਰਿਤਕ ਦੇਹ ਕਾਲੀ ਪੈ ਚੁੱਕੀ ਸੀ।
 


 

Babita

This news is Content Editor Babita