ਕੋਰੋਨਾ ਨੇ ਉਡਾਈ ਨੀਂਦ, ਵਧਾਇਆ ਤਣਾਅ

04/11/2020 5:10:14 PM

ਚੰਡੀਗੜ੍ਹ (ਅਰਚਨਾ) : ਦਿਨ 'ਚ ਦੋ ਘੰਟੇ ਤੋਂ ਜ਼ਿਆਦਾ ਕੋਰੋਨਾ ਜਾਣਕਾਰੀ ਹਾਸਿਲ ਕਰਨਾ ਤੁਹਾਨੂੰ ਡਿਪ੍ਰੈਸ਼ਨ ਦੇ ਸਕਦਾ ਹੈ। ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਸ਼ੁਰੂ ਹੋ ਗਈ ਹੈ। ਪੁਰਾਣੇ ਸਾਇਕੈਟਰੀ ਪੇਸ਼ੈਂਟਸ ਦੇ ਡਿਪ੍ਰੈਸ਼ਨ ਦਾ ਪੱਧਰ ਵੀ ਵਧ ਗਿਆ ਹੈ। ਪੀ. ਜੀ. ਆਈ. ਦੇ ਡਾਕਟਰਾਂ ਦੀ ਮੰਨੀਏ ਤਾਂ ਕੋਵਿਡ-19 ਦੇ ਵਧਦੇ ਅੰਕੜਿਆਂ ਕਾਰਣ ਲੋਕ ਮਾਨਸਿਕ ਤੌਰ 'ਤੇ ਬੀਮਾਰ ਹੋਣ ਲੱਗੇ ਹਨ, ਹੈਲਪਲਾਈਨ 'ਤੇ ਲੋਕ ਕਾਲ ਕਰ ਕੇ ਮਦਦ ਮੰਗ ਰਹੇ ਹਨ ਕਿ ਉਹ ਉਦਾਸੀ 'ਚ ਘਿਰਦੇ ਜਾ ਰਹੇ ਹਨ, ਉਹ ਆਪਣੀ ਰੂਟੀਨ ਦੀ ਜ਼ਿੰਦਗੀ ਤੋਂ ਦੂਰ ਹੋ ਗਏ ਹਨ। ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿ ਕਿਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੇ ਤਾਂ ਨਹੀਂ ਘੇਰ ਲਿਆ ਹੈ। ਚੰਡੀਗੜ੍ਹ ਸਮੇਤ ਮਹਾਰਾਸ਼ਟਰ, ਬਿਹਾਰ, ਯੂ. ਪੀ., ਪੰਜਾਬ, ਹਰਿਆਣਾ ਦੇ ਲੋਕ ਕੋਵਿਡ ਹੈਲਪਲਾਈਨ 'ਤੇ ਕੋਰੋਨਾ ਵਾਇਰਸ ਤੋਂ ਆਪਣੇ ਡਰ ਨੂੰ ਬਿਆਨ ਕਰ ਰਹੇ ਹਨ।

ਇਹ ਵੀ ਪੜ੍ਹੋ ► ਕਰਫਿਊ ਨੇ ਲਈ ਮਾਸੂਮ ਦੀ ਜਾਨ, ਇਲਾਜ ਨਾ ਹੋਣ ਕਾਰਣ ਦੁਨੀਆ ਛੱਡ ਗਈ 1 ਸਾਲ ਦੀ ਬੱਚੀ 

ਲੋਕ ਪੁੱਛ ਰਹੇ ਹਵਾ 'ਚ ਤਾਂ ਨਹੀਂ ਵਾਇਰਸ
ਕੁੱਝ ਕਾਲਾਂ 'ਚ ਲੋਕ ਕੋਰੋਨਾ ਨਾਲ ਜੁੜੀਆਂ ਨਵੀਆਂ-ਨਵੀਆਂ ਜਾਣਕਾਰੀਆਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਪੁੱਛ ਰਹੇ ਹਨ ਕਿ ਕਿਤੇ ਖਬਰ ਆ ਰਹੀ ਹੈ, ਵਾਇਰਸ ਹਵਾ 'ਚ ਹੈ ਤਾਂ ਕਦੇ ਕਿਹਾ ਜਾ ਰਿਹਾ ਹੈ ਕਿ ਵਾਇਰਸ ਹਵਾ 'ਚ ਨਹੀਂ ਰਹਿ ਸਕਦਾ। ਉਹ ਜ਼ਮੀਨ 'ਤੇ ਡਿੱਗ ਜਾਂਦਾ ਹੈ ਕੀ ਸੱਚ ਹੈ? 28 ਮਾਰਚ ਨੂੰ ਸ਼ੁਰੂ ਕੀਤੀ ਗਈ ਕੋਵਿਡ ਹੈਲਪਲਾਈਨ 'ਤੇ ਹੁਣ ਤੱਕ 400 ਤੋਂ ਜ਼ਿਆਦਾ ਕਾਲਾਂ ਆ ਚੁੱਕੀ ਹਨ ਅਤੇ ਲੋਕ ਕਦੇ ਕੋਰੋਨਾ ਬਚਾਅ ਨਾਲ ਜੁੜੀਆਂ ਗਾਈਡਲਾਈਨਜ਼ ਬਾਰੇ ਪੁੱਛਦੇ ਹਨ, ਕਦੇ ਆਪਣੀ ਉਦਾਸੀ ਦੇ ਆਲਮ ਦਾ ਦੁੱਖ ਬਿਆਨ ਕਰ ਰਹੇ ਹਨ। ਸਾਇਕੈਟਰੀ ਡਿਪਾਰਟਮੈਂਟ ਦੇ ਡਾਕਟਰਾਂ ਦੀ ਟੀਮ ਲੋਕਾਂ ਦੀ ਕਾਊਂਸਲਿੰਗ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ ► ਕੈਪਟਨ ਦਾ ਵੱਡਾ ਐਲਾਨ : 30 ਜੂਨ ਤੱਕ ਬੰਦ ਰਹਿਣਗੇ ਸਾਰੇ ਵਿਦਿਅਕ ਅਦਾਰੇ

ਯੋਗ ਕਰੋ ਅਤੇ ਬੱਚਿਆਂ ਨਾਲ ਖੇਡੋ
ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ ਡਿਪਾਰਟਮੈਂਟ ਤੋਂ ਪ੍ਰੋ. ਜੇ. ਐੱਸ. ਠਾਕੁਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਵੇਰੇ ਅਤੇ ਸ਼ਾਮ ਇਕ-ਇਕ ਘੰਟਾ ਹੀ ਕੋਰੋਨਾ ਦੀ ਜਾਣਕਾਰੀ ਹਾਸਿਲ ਕਰਨ ਬਾਕੀ ਸਮਾਂ ਇੰਟਰਟੇਨਮੈਂਟ, ਮਿਊਜ਼ਿਕ, ਕਾਰਟੂਨ ਚੈਨਲਜ਼ ਨੂੰ ਦੇਣ। ਦਿਨ 'ਚ ਇਕ ਘੰਟਾ ਯੋਗ ਕਰੋ, ਬੱਚਿਆਂ ਨਾਲ ਖੇਡਣ, ਖੁਦ ਨੂੰ ਦੂਜੀ ਐਕਟੀਵਿਟੀਜ਼ 'ਚ ਵਿਅਸਤ ਕਰਨ, ਘਰ ਤੋਂ ਬਾਹਰ ਨਾ ਨਿੱਕਲਣ, ਨਿਕਲਣ ਤਾਂ ਖੁਦ ਦੀ ਸੈਨੇਟਾਈਜ਼ੇਸ਼ਨ ਦਾ ਧਿਆਨ ਰੱਖਣ, ਹਰ ਤਿੰਨ ਘੰਟੇ 'ਚ ਹੱਥ ਧੋਣ, ਆਪਣੇ ਆਪ ਕਿਸੇ ਦਵਾਈ ਦਾ ਸੇਵਨ ਨਾ ਕਰਨ। ਪ੍ਰੋ. ਠਾਕੁਰ ਦਾ ਕਹਿਣਾ ਹੈ ਕਿ ਦਿਨ 'ਚ 30 ਤੋਂ 40 ਕਾਲਾਂ ਹੈਲਪਲਾਈਨ 'ਤੇ ਆ ਰਹੀਆਂ ਹਨ ਅਤੇ ਲੋਕ ਆਪਣੇ ਆਪ ਨੂੰ ਕੋਰੋਨਾ ਤੋਂ ਬਚਾਉਣ, ਸ਼ੂਗਰ ਅਤੇ ਹਾਰਟ ਪੇਸ਼ੈਂਟਸ ਆਪਣੀਆਂ ਦਵਾਈਆਂ ਨੂੰ ਲੈ ਕੇ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ ► ਜਲੰਧਰ : ਇਕੋ ਪਰਿਵਾਰ ਦੇ ਤਿੰਨ ਮੈਂਬਰ ਕੋਰੋਨਾ ਦੀ ਲਪੇਟ 'ਚ, 17 ਸਾਲਾ ਮੁੰਡੇ ਦੀ ਵੀ ਰਿਪੋਰਟ ਪਾਜ਼ੇਟਿਵ  ► ਸਾਵਧਾਨੀ : ਆਈ. ਸੀ. ਐੱਮ. ਆਰ. ਨੇ ਕੀਤਾ ਜ਼ਰੂਰੀ, ਬਿਨਾਂ ਲੱਛਣਾਂ ਦੇ ਵੀ ਹੋਵੇਗੀ ਜਾਂਚ


Anuradha

Content Editor

Related News