ਕੋਰੋਨਾ ਵਾਇਰਸ : ‘‘ਮਨੁੱਖ ਤੋਂ ਜਾਨਵਰਾਂ ਤੱਕ ਸੰਚਾਰ" (ਵੀਡੀਓ)

04/17/2020 1:01:16 PM

ਜਲੰਧਰ (ਬਿਊਰੋ) - ਇਤਿਹਾਸ ਨੇ ਪੰਨਿਆਂ ’ਤੇ ਜੇਕਰ ਝਾਤ ਮਾਰੀਏ ਤਾਂ ਕਾਫੀ ਸਮਾਂ ਪਹਿਲਾਂ ਪਲੇਨ ਜਿਹੀ ਮਹਾਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਸੀ। ਇਸ ਦੌਰਾਨ ਇਹ ਵਿਸ਼ਵਾਸ ਕੀਤਾ ਜਾਣ ਲੱਗਾ ਕਿ ਇਹ ਬੀਮਾਰੀ ਕੁੱਤਿਆਂ ਅਤੇ ਬਿੱਲੀਆਂ ਨਾਲ ਫੈਲਦੀ ਹੈ, ਜਿਸ ਦੇ ਚੱਲਦਿਆਂ ਹਾਜ਼ਾਰਾਂ ਦੀ ਤਾਦਾਦ ’ਚ ਜਾਨਵਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੁਨੀਆਂ ਭਰ ’ਚ ਤੇਡੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀਆਂ ਗਈਆਂ ਖੋਜ਼ਾਂ ਦੇ ਸਬੰਦ ’ਚ ਇਹ ਕਿਹਾ ਜਾ ਰਿਹਾ ਸੀ ਕਿ ਇਹ ਜਾਨਵਰਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਪਰ ਬੀਤੇ ਕੁਝ ਦਿਨ ਪਹਿਲਾਂ ਬੈਲਜੀਅਮ ’ਚ ਇਕ ਬਿੱਲੀ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ, ਜੋ ਕਿ ਵਿਸ਼ਵ ਭਰ 'ਚ ਮਨੁੱਖ ਤੋਂ ਬਿੱਲੀ ਤੱਕ ਸੰਚਾਰ ਦਾ ਪਹਿਲਾ ਕੇਸ ਸਾਬਿਤ ਹੋਇਆ। ਦੱਸ ਦੇਈਏ ਕਿ ਇਹ ਵਿਸ਼ਵ ’ਚ ਪਹਿਲਾਂ ਮਨੁੱਖ ਤੋਂ ਜਾਨਵਰ ਨੂੰ ਹੋਣ ਵਾਲਾ ਟਰਾਂਸਮੀਸ਼ਨ ਹੈ।

ਪੜ੍ਹੋ ਇਹ ਵੀ ਖਬਰ - ਲਾਕਡਾਊਨ ਤੋਂ ਬਾਅਦ ਵੀ ਜਾਣੋ ਸਾਵਧਾਨ ਰਹਿਣ ਦੀ ਕਿਉਂ ਹੈ ਲੋੜ (ਵੀਡੀਓ)

ਜ਼ਿਕਰਯੋਗ ਹੈ ਕਿ ਇਸ ਬਿੱਲੀ ਦਾ ਮਾਲਕ ਇਕ ਹਫਤਾ ਪਹਿਲਾਂ ਹੀ ਇਟਲੀ ਦੇ ਟੂਰ ਤੋਂ ਵਾਪਸ ਘਰ ਆਇਆ ਸੀ, ਜਿਸ ਤੋਂ ਬਾਅਦ ਇਸ ਬਿੱਲੀ ਨੇ ਕੋਰੋਨਾ ਦੇ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਹਾਲਾਂਕਿ 9 ਦਿਨ੍ਹਾਂ ਬਾਅਦ ਇਹ ਬਿੱਲੀ ਮੁੜ ਤੋਂ ਤੰਦਰੁਸਤ ਹੋ ਗਈ ਹੈ। ਹਾਲਾਂਕਿ ਜਾਨਵਰਾਂ 'ਚ ਇਹ ਵਾਇਰਸ ਮਨੁੱਖੀ ਪੱਧਰ ਜਿੰਨਾ ਖਤਰਨਾਕ ਨਹੀਂ ਹੁੰਦਾ ਪਰ ਫਿਰ ਵੀ ਹਾਂਗਕਾਂਗ ਸਿਹਤ ਅਧਿਕਾਰੀਆਂ ਵਲੋਂ ਕੁਝ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਪੜ੍ਹੋ ਇਹ ਵੀ ਖਬਰ - ਲਾਕਡਾਊਨ ਤੋਂ ਬਾਅਦ ਵੀ ਜਾਣੋ ਸਾਵਧਾਨ ਰਹਿਣ ਦੀ ਕਿਉਂ ਹੈ ਲੋੜ (ਵੀਡੀਓ)

ਪੜ੍ਹੋ ਇਹ ਵੀ ਖਬਰ - ਫਿਰੋਜ਼ਪੁਰ ’ਚ ਸਾਹਮਣੇ ਆਇਆ ਕੋਰੋਨਾ ਪਾਜ਼ੇਟਿਵ ਦਾ ਪਹਿਲਾ ਮਰੀਜ਼

ਪੜ੍ਹੋ ਇਹ ਵੀ ਖਬਰ - ਮਾਸ਼ੂਕ ਨੂੰ ਛੱਡ ਫੁੱਲਾਂ ਵਾਲੀ ਗੱਡੀ ’ਚ ਕਿਸੇ ਹੋਰ ਨਾਲ ਲਾਵਾ ਲੈਣ ਚੱਲਾ ਸੀ ਲਾੜਾ, ਮਜ਼ਬੂਰਨ ਹੋਇਆ ਵਿਆਹ

rajwinder kaur

This news is Content Editor rajwinder kaur