ਕੋਰੋਨਾ ਆਫ਼ਤ ਦੌਰਾਨ ਡੇਂਗੂ ਵਧਾਏਗਾ ਮੁਸ਼ਕਲਾਂ, ਮਿਲਣ ਲੱਗਾ ਹੈ ਲਾਰਵਾ

06/27/2020 2:59:34 PM

ਲੁਧਿਆਣਾ (ਸਹਿਗਲ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੌਰਾਨ ਡੇਂਗੂ ਦੀ ਦਸਤਕ ਸਿਹਤ ਮਹਿਕਮੇ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ ਕਿਉਂਕਿ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਸਰਵੇ ਦੌਰਾਨ ਡੇਂਗੂ ਦਾ ਲਾਰਵਾ ਮਿਲਣ ਲੱਗਾ ਹੈ। ਇਸ ਆਫ਼ਤ ਦੀ ਘੜੀ 'ਚ ਸਿਹਤ ਮਹਿਕਮੇ ਤੋਂ ਪਹਿਲਾਂ ਹੀ ਕਾਮਿਆਂ ਦੀ ਘਾਟ ਹੈ। ਇਸ ਨਾਲ ਦੋ ਮੋਰਚਿਆਂ 'ਤੇ ਬੀਮਾਰੀਆਂ ਦਾ ਸਾਹਮਣਾ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਕਾਕੋਵਾਲ ਰੋਡ 'ਤੇ ਸਥਿਤ ਪਾਵਰ ਪਿੰਡ ਦੇ ਦਫਤਰ 'ਚ ਲੱਗੇ ਚਾਰ ਕੂਲਰਾਂ ਵਿਚ ਭਾਰੀ ਮਾਤਰਾ ਵਿਚ ਡੇਂਗੂ ਦਾ ਲਾਰਵਾ ਮਿਲਿਆ ਹੈ। ਇਸ ਤੋਂ ਇਲਾਵਾ ਕਈ ਹੋਰ ਇਲਾਕਿਆਂ 'ਚ ਵੀ ਲਾਰਵਾ ਮਿਲਣ ਦੀਆਂ ਖ਼ਬਰਾਂ ਹਨ।

ਰੇਲ ਮਹਿਕਮੇ 'ਤੇ ਡੇਂਗੂ ਦਾ ਸਾਇਆ
ਡਿਸਟ੍ਰਿਕਟ ਐਪੀਡੇਮਿਓਲਾਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜਾਂਚ ਦੌਰਾਨ ਰੇਲਵੇ ਦੇ ਰਿਜ਼ਨਲ ਆਪ੍ਰੇਟਿੰਗ ਮੈਨੇਜਰ ਦੇ ਦਫਤਰ 'ਚ ਲੱਗੇ ਕੂਲਰ 'ਚੋਂ ਇਲਾਵਾ ਰੇਲਵੇ ਰੈਸਟ ਹਾਊਸ ਵਿਚ ਕੂਲਰ ਅਤੇ ਇਕ ਕੰਟੇਨਰ 'ਚ ਡੇਂਗੂ ਦਾ ਲਾਰਵਾ ਮਿਲਿਆ ਹੈ, ਜਿਸ ਨੂੰਂ ਮੌਕੇ 'ਤੇ ਨਸ਼ਟ ਕਰਨ ਤੋਂ ਇਲਾਵਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਅਸਲਾ ਲਾਇਸੈਂਸ ਸਬੰਧੀ ਅਹਿਮ ਖ਼ਬਰ, ਸਰਕਾਰ ਨੇ ਲਿਆ ਵੱਡਾ ਫੈਸਲਾ

ਨਗਰ ਨਿਗਮ ਤੋਂ ਮੰਗਣਗੇ ਸਹਿਯੋਗ
ਮੈਨਪਾਵਰ ਦੀ ਕਮੀ ਕਾਰਨ ਜ਼ਿਲ੍ਹਾ ਸਿਹਤ ਮਹਿਕਮਾ ਡੇਂਗੂ ਦਾ ਸਾਹਮਣਾ ਕਰਨ ਲਈ ਨਗਰ ਨਿਗਮ ਤੋਂ ਸਹਿਯੋਗ ਮੰਗੇਗਾ। ਇਹ ਜਾਣਕਾਰੀ ਦਿੰਦੇ ਹੋਏ ਸਿਹਤ ਅਧਿਕਾਰੀ ਨੇ ਦੱਸਿਆ ਕਿ ਡੇਂਗੂ ਦੀ ਆ ਰਹੀ ਬਿਪਤਾ ਨੂੰ ਆਪਸੀ ਸਹਿਯੋਗ ਨਾਲ ਨਜਿੱਠਿਆ ਜਾਵੇਗਾ।

ਡੋਰ-ਟੂ-ਡੋਰ ਹੋਵੇਗਾ ਸਰਵੇ
ਸਿਹਤ ਅਧਿਕਾਰੀ ਮੁਤਾਬਕ ਡੇਂਗੂ ਦੇ ਲਾਰਵੇ ਦੀ ਜਾਂਚ ਅਤੇ ਉਸ ਨੂੰ ਨਸ਼ਟ ਕਰਨ ਦੇ ਕੰਮ ਵਿਚ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਸੂਚਿਤ ਕਰ ਕੇ ਉਨ੍ਹਾਂ ਨੂੰ ਡੋਰ-ਟੂ-ਡੋਰ ਸਰਵੇ ਕਰਨ ਲਈ ਕਿਹਾ ਗਿਆ ਹੈ। ਇਸ ਸਰਵੇ ਦੌਰਾਨ ਲੋਕਾਂ ਦੇ ਘਰਾਂ ਵਿਚ ਲੱਗੇ ਕੂਲਰ ਅਤੇ ਕਬਾੜ ਵਾਂਗ ਪਏ ਕੰਟੇਨਰਾਂ ਤੋਂ ਇਲਾਵਾ ਰੈਫ੍ਰਿਜਰੇਟਰ ਦੀ ਜਾਂਚ ਵੀ ਕੀਤੀ ਜਾਵੇਗੀ ਕਿਉਂਕਿ ਬੀਤੇ ਸਾਲਾਂ ਵਿਚ ਫ੍ਰਿਜ ਦੀ ਟ੍ਰੇਅ ਵਿਚ ਵੀ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ। ਡਾ. ਰਮੇਸ਼ ਭਗਤ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪੋਸਟਰ ਅਤੇ ਪਰਚੇ ਵੰਡੇ ਜਾ ਰਹੇ ਹਨ ਤਾਂ ਕਿ ਲੋਕ ਉਨ੍ਹਾਂ ਹਦਾਇਤਾਂ 'ਤੇ ਅਮਲ ਕਰ ਕੇ ਆਪਣੇ ਘਰ ਦੇ ਆਲੇ-ਦੁਆਲੇ ਡੇਂਗੂ ਦੇ ਲਾਰਵੇ ਨੂੰ ਖਤਮ ਕਰ ਸਕਣ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ 'ਚ ਨਾਬਾਲਗ ਲੜਕੀ ਦੀ ਮੌਤ, ਭੂਆ ਨੇ ਮਾਂ 'ਤੇ ਲਾਏ ਗੰਭੀਰ ਦੋਸ਼

 

Anuradha

This news is Content Editor Anuradha