ਕੋਰੋਨਾ ਦੇ ਮਾਮਲਿਆਂ ’ਚ ਆਉਣ ਲੱਗੀ ਗਿਰਾਵਟ, 3 ਮਾਮਲੇ ਹੋਏ ਰਿਪੋਰਟ

08/25/2021 12:55:57 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਵਾਇਰਸ ਦੇ ਮਾਮਲੇ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਨੇ ਮੰਗਲਵਾਰ ਨੂੰ 3 ਹੋਰ ਲੋਕਾਂ ਨੂੰ ਲਪੇਟ ’ਚ ਲਿਆ, ਜਦੋਂ ਕਿ 3 ਮਰੀਜ਼ ਤੰਦਰੁਸਤ ਵੀ ਹੋਏ ਹਨ। 9ਵੇਂ ਦਿਨ ਵੀ ਕੋਰੋਨਾ ਇਨਫ਼ੈਕਟਿਡ ਨਾਲ ਕਿਸੇ ਦੀ ਮੌਤ ਨਹੀਂ ਹੋਈ। ਹੁਣ ਜ਼ਿਲ੍ਹੇ ’ਚ ਐਕਟਿਵ ਕੇਸ 38 ਹਨ। ਕੁਲ 47,202 ਮਰੀਜ਼ ਹੁਣ ਤੱਕ ਰਿਪੋਰਟ ਹੋਏ, ਇਨ੍ਹਾਂ ’ਚੋਂ 45,575 ਤੰਦਰੁਸਤ ਹੋਏ ਹਨ। ਉਥੇ ਹੀ 1589 ਮਰੀਜ਼ਾਂ ਦੀ ਹੁਣ ਤੱਕ ਜਾਨ ਗਈ ਹੈ । ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਪ੍ਰਾਇਵੇਟ ਹਸਪਤਾਲਾਂ ’ਚ ਕੋਰੋਨਾ ਦੀ ਤੀਜੀ ਲਹਿਰ ਨੂੰ ਮੱਦੇਨਜਰ ਰੱਖਦੇ ਹੋਏ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਲੋਕਾਂ ਦੇ ਸਹਿਯੋਗ ਤੋਂ ਹੀ ਕੋਰੋ ਨਾ ਮਹਾਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਨਿੱਤ 5000 ਲੋਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਇੱਥੇ ਤੱਕ ਕਿ ਮੋਬਾਈਲ ਵੈਨ ਰਾਹੀਂ ਵੀ ਟੈਸਟ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ :  ਮਾਂ ਵੱਲੋਂ ਚਿੱਟਾ ਖਰੀਦਣ ਲਈ ਪੈਸੇ ਨਾ ਦੇਣ ’ਤੇ ਪੁੱਤ ਨੇ ਲਿਆ ਫਾਹਾ 

21892 ਨੂੰ ਲੱਗਿਆ ਟੀਕਾ
31 ਹਜ਼ਾਰ ਡੋਜ ਮਿਲਣ ਦੇ ਬਾਅਦ ਮੰਗਲਵਾਰ ਨੂੰ ਟੀਕਾਕਰਨ ਨੇ ਰਫਤਾਰ ਫੜੀ। ਇਕ ਦਿਨ ’ਚ ਹੀ 21892 ਲੋਕਾਂ ਨੂੰ ਟੀਕਾ ਲਗਾਇਆ ਗਿਆ। ਇਨ੍ਹਾਂ ’ਚ ਪਹਿਲੀ ਡੋਜ ਲਗਵਾਉਣ ਵਾਲਿਆਂ ਦੀ ਗਿਣਤੀ 16371 ਸੀ, ਜਦੋਂ ਕਿ ਦੂਜੀ ਡੋਜ ਲਗਵਾਉਣ ਵਾਲੇ 5521 ਸਨ । ਜ਼ਿਲੇ ’ਚ ਹੁਣ ਤੱਕ 928921 ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ । 

ਇਹ ਵੀ ਪੜ੍ਹੋ : ਜੇਲ੍ਹ ’ਚ ਵਾਰ-ਵਾਰ ਹਮਲਾ ਹੋਣ ਕਾਰਨ ਪੁਨੀਤ ਨੇ ਪਾਲੀ ਸੀ ਡਿਪਟੀ ਨਾਲ ਰੰਜਿਸ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


 


Anuradha

Content Editor

Related News