ਹੁਸ਼ਿਆਰਪੁਰ ਜ਼ਿਲ੍ਹੇ ’ਚ ਕੋਰੋਨਾ ਦਾ ਭਿਆਨਕ ਰੂਪ, 14 ਦੀ ਗਈ ਜਾਨ, 202 ਨਵੇਂ ਮਰੀਜ਼ ਆਏ ਸਾਹਮਣੇ

03/26/2021 6:22:39 PM

ਹੁਸ਼ਿਆਰਪੁਰ (ਘੁੰਮਣ)- ਪਿਛਲੇ ਇਕ ਸਾਲ ਤੋਂ ਚੱਲ ਰਹੇ ਕੋਰੋਨਾ ਮਹਾਮਾਰੀ ਦੇ ਮਾਹੌਲ ਵਿਚ ਅੱਜ ਸਭ ਤੋਂ ਵੱਧ 14 ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਪਿੰਡ ਚੱਕੋਵਾਲ ਨਿਵਾਸੀ 60 ਸਾਲ ਦੇ ਵਿਅਕਤੀ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ, ਟਾਂਡਾ ਨਿਵਾਸੀ 65 ਸਾਲ ਦੀ ਔਰਤ ਦੀ ਐੱਸ. ਜੀ. ਐੱਲ. ਹਸਪਤਾਲ ਜਲੰਧਰ ’ਚ, ਮੁਹੱਲਾ ਪ੍ਰੇਮਗੜ੍ਹ ਹੁਸ਼ਿਆਰਪੁਰ ਨਿਵਾਸੀ 80 ਸਾਲਾ ਵਿਅਕਤੀ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ’ਚ, ਪਿੰਡ ਮੰਡਮੰਡੇਰ ਨਿਵਾਸੀ 69 ਸਾਲਾ ਔਰਤ ਦੀ ਮੌਤ ਅਮਨਦੀਪ ਹਸਪਤਾਲ ਪਠਾਨਕੋਟ, ਗੋਕਲ ਨਗਰ ਹੁਸ਼ਿਆਰਪੁਰ ਨਿਵਾਸੀ 63 ਸਾਲਾ ਔਰਤ ਦੀ ਡੀ. ਐੱਮ. ਸੀ. ਲੁਧਿਆਣਾ, ਟਾਂਡਾ ਨਿਵਾਸੀ 65 ਸਾਲਾ ਵਿਅਕਤੀ ਦੀ ਮੌਤ ਜੌਹਲ ਹਸਪਤਾਲ ਜਲੰਧਰ, ਭੁੰਗਾ ਨਿਵਾਸੀ 69 ਸਾਲਾ ਔਰਤ ਦੀ ਮਾਨ ਮੈਡੀਸਿਟੀ ਜਲੰਧਰ, ਪਿੰਡ ਪਾਲਦੀ ਨਿਵਾਸੀ 53 ਸਾਲਾ ਔਰਤ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ, ਟਾਂਡਾ ਨਿਵਾਸੀ 52 ਸਾਲਾ ਵਿਅਕਤੀ ਦੀ ਆਪਣੇ ਘਰ ਵਿਚ ਹੀ, ਪਿੰਡ ਹਾਰਟਾ ਬਡਲਾ ਨਿਵਾਸੀ 92 ਸਾਲਾ ਵਿਅਕਤੀ ਦੀ ਮੈਡੀਕਲ ਕਾਲਜ ਜਲੰਧਰ, ਪਿੰਡ ਟਾਂਡਾ ਨਿਵਾਸੀ 55 ਸਾਲਾ ਔਰਤ ਦੀ ਮੈਡੀਕਲ ਕਾਲਜ ਜਲੰਧਰ, ਪਿੰਡ ਸਿੰਬਲੀ ਨਿਵਾਸੀ 68 ਸਾਲਾ ਔਰਤ ਦੀ ਜਲੰਧਰ ਦੇ ਹਸਪਤਾਲ ’ਚ, ਪਿੰਡ ਪਾਲਦੀ ਨਿਵਾਸੀ 24 ਸਾਲ ਔਰਤ ਦੀ ਸਿਵਲ ਹਸਪਤਾਲ ਜਲੰਧਰ ’ਚ ਅਤੇ ਗਡ਼੍ਹਦੀਵਾਲਾ ਨਿਵਾਸੀ 75 ਸਾਲਾ ਔਰਤ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮੌਤ ਹੋ ਗਈ। ਇਸਦੇ ਨਾਲ ਹੀ ਜ਼ਿਲ੍ਹੇ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 496 ਹੋ ਗਈ ਹੈ।

ਇਹ ਵੀ ਪੜ੍ਹੋ : ਅਫਵਾਹਾਂ ਦਰਮਿਆਨ ਨਵਜੋਤ ਸਿੱਧੂ ਨੇ ਟਵਿੱਟਰ ’ਤੇ ਫਿਰ ਆਖੀ ਵੱਡੀ ਗੱਲ

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈ 2277 ਸੈਂਪਲਾਂ ਦੀ ਰਿਪੋਰਟ ਵਿਚ 183 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 16 ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕੇ ਅਤੇ 167 ਹੋਰ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਜਦਕਿ ਜ਼ਿਲ੍ਹੇ ਨਾਲ ਸਬੰਧਤ 19 ਮਰੀਜ਼ ਬਾਹਰਲੇ ਜ਼ਿਲ੍ਹਿਆਂ ਤੋਂ ਰਿਪੋਰਟ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ 2022 ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ। ਜਿਸਦੇ ਨਾਲ ਨਵੇਂ ਮਰੀਜ਼ਾਂ ਦੀ ਕੁਲ ਗਿਣਤੀ 202 ਅਤੇ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 13475 ਹੋ ਗਈ ਹੈ। ਜ਼ਿਲ੍ਹੇ ਵਿਚ ਹੁਣ ਤੱਕ 11042 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਸਰਗਰਮ ਕੇਸਾਂ ਦੀ ਗਿਣਤੀ 1937 ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਨੇ ਖੋਲ੍ਹੇ ਪੱਤੇ, ਹੁਣ ਗੇਂਦ ਸਿੱਧੂ ਦੇ ਪਾਲ਼ੇ ’ਚ

Gurminder Singh

This news is Content Editor Gurminder Singh