ਫਿਰੋਜ਼ਪੁਰ ਵਿਚ ਕੋਰੋਨਾ ਨਾਲ 5 ਹੋਰ ਲੋਕਾਂ ਦੀ ਹੋਈ ਮੌਤ

06/12/2021 6:12:52 PM

ਫਿਰੋਜ਼ਪੁਰ (ਖੁੱਲਰ): ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜ਼ਿਲ੍ਹਾ ਫਿਰੋਜ਼ਪੁਰ ਵਿਚ ਇਕ ਵਾਰ ਫਿਰ ਵੱਧਣ ਲੱਗਾ ਹੈ। ਇਸੇ ਤਰ੍ਹਾਂ ਸ਼ਨੀਵਾਰ ਨੂੰ ਸਰਕਾਰੀ ਰਿਪੋਰਟ ਅਨੁਸਾਰ 61 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਬਿਮਾਰੀ ਨਾਲ 87 ਠੀਕ ਹੋਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 58 ਸਾਲਾ ਵਿਅਕਤੀ, 80 ਸਾਲਾ ਵਿਅਕਤੀ, 40 ਸਾਲਾ ਔਰਤ, 22 ਸਾਲਾ ਕੁੜੀ ਅਤੇ 62 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ ਹੋਈ ਹੈ।

ਜ਼ਿਕਰਯੋਗ ਹੈ ਕਿ ਇਸ ਬਿਮਾਰੀ ਨਾਲ ਹੁਣ ਤੱਕ ਜ਼ਿਲ੍ਹਾ ਫਿਰੋਜ਼ਪੁਰ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 437 ਹੋ ਗਈ ਹੈ ਅਤੇ 12581 ਲੋਕ ਇਸ ਬਿਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਇਸ ਦੇ ਇਲਾਵਾ ਜ਼ਿਲ੍ਹੇ ਵਿਚ ਅਜੇ ਵੀ 613 ਕੇਸ ਸਰਗਰਮ ਹਨ। ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਹੁਣ ਤੱਕ 190888 ਲੋਕਾਂ ਦੇ ਟੈਸਟ ਕੀਤੇ ਗਏ ਹਨ, ਜਿਸ ਵਿਚ 13632 ਪਾਜ਼ੇਟਿਵ ਕੇਸ ਪਾਏ ਗਏ ਹਨ ਅਤੇ ਉਨ੍ਹਾਂ ਵਿਚੋਂ 12581 ਲੋਕ ਠੀਕ ਹੋਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕੋਰੋਨਾ ਬਿਮਾਰੀ ਤੋਂ ਬਚਣ ਦੇ ਲਈ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਗਾਇਡ ਲਾਇਨ ਦੀ ਪਾਲਣਾ ਕਰਨ ਦੇ ਲਈ ਅਪੀਲ ਕੀਤੀ ਹੈ।

Gurminder Singh

This news is Content Editor Gurminder Singh