ਰਾਹਤ ਭਰੀ ਖ਼ਬਰ : ਚਾਰ ਮਹੀਨੇ ਦੀ ਬੱਚੀ, ਪਿਤਾ ਤੇ ਦਾਦੀ ਨੇ ਕੋਰੋਨਾ ਨੂੰ ਦਿੱਤੀ ਮਾਤ

06/12/2020 6:25:33 PM

ਲੁਧਿਆਣਾ (ਰਾਜ) : ਮਦਰ ਐਂਡ ਚਾਈਲਡ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਮਿਲ ਗਈ ਹੈ। ਠੀਕ ਹੋਣ ਵਾਲਿਆਂ ਵਿਚ ਕਪਿਲ, ਉਸ ਦੀ ਮਾਂ ਸੁਨੀਤਾ ਅਤੇ ਕਪਿਲ ਦੀ ਚਾਰ ਮਹੀਨੇ ਦੀ ਬੱਚੀ ਗੁਰਮਨ ਹੈ। ਇਸ ਦੌਰਾਨ ਚਾਰ ਮਹੀਨੇ ਦੀ ਬੱਚੀ ਦੀ ਦੇਖ-ਰੇਖ ਲਈ ਉਸ ਦੀ ਮਾਂ ਵੀ ਨਾਲ ਰਹੀ। ਡਾਕਟਰ ਨੇ ਸਾਰਿਆਂ ਨੂੰ 14 ਦਿਨਾਂ ਲਈ ਹੋਮ ਕੁਆਰੰਟਾਈਨ ਰਹਿਣ ਲਈ ਕਿਹਾ ਹੈ। ਐੱਸ. ਐੱਮ. ਓ. ਡਾ. ਅਮਿਤਾ ਜੈਨ ਨੇ ਦੱਸਿਆ ਕਿ ਇਹ ਪਰਿਵਾਰ ਸਮਰਾਲਾ ਦਾ ਹੈ। ਕਪਿਲ ਦਿੱਲੀ ਤੋਂ ਆਇਆ ਸੀ ਜਿਸ ਤੋਂ ਬਾਅਦ ਟੈਸਟ ਦੌਰਾਨ ਪਾਜ਼ੇਟਿਵ ਪਾਇਆ ਗਿਆ ਸੀ। 

ਇਹ ਵੀ ਪੜ੍ਹੋ : ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਫਿਰ ਤੋਂ ਲਾਕਡਾਊਨ ਲਾਗੂ

ਪਰਿਵਾਰ ਵਿਚ ਉਸ ਦੀ ਮਾਂ, ਚਾਰ ਮਹੀਨੇ ਦੀ ਬੇਟੀ ਵੀ ਪਾਜ਼ੇਟਿਵ ਪਾਈ ਗਈ ਸੀ ਪਰ ਉਸ ਦੀ ਪਤਨੀ ਦਾ ਟੈਸਟ ਨੈਗੇਟਿਵ ਆਇਆ ਸੀ। ਇਸ ਤੋਂ ਬਾਅਦ ਚਾਰ ਮਹੀਨੇ ਦੀ ਬੇਟੀ ਸਮੇਤ ਕਪਿਲ ਅਤੇ ਉਸ ਦੀ ਮਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਸੀ। ਹੁਣ ਸਾਰੇ ਠੀਕ ਹਨ। ਡਾ. ਅਮਿਤਾ ਦਾ ਕਹਿਣਾ ਹੈ ਕਿ 14 ਦਿਨਾਂ ਲਈ ਸਾਰਿਆਂ ਨੂੰ ਹੋਮ ਕੁਆਰੰਟਾਈਨ ਰਹਿਣ ਲਈ ਕਿਹਾ ਗਿਆ ਹੈ। 14 ਦਿਨਾਂ ਬਾਅਦ ਬੱਚੀ ਦੀ ਮਾਂ ਦਾ ਟੈਸਟ ਉਹ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ ਤੀਜੀ ਮੌਤ, 15 ਨਵੇਂ ਮਾਮਲਿਆਂ ਦੀ ਪੁਸ਼ਟੀ 


Gurminder Singh

Content Editor

Related News