14 ਸਾਲਾ ਟੀ. ਬੀ. ਦੀ ਮਰੀਜ਼ ਲੜਕੀ ਨਿਕਲੀ ''ਕੋਰੋਨਾ'' ਪਾਜ਼ੇਟਿਵ

05/18/2020 9:26:17 PM

ਲੁਧਿਆਣਾ (ਰਿਸ਼ੀ) : 14 ਸਾਲ ਦੀ ਟੀ. ਬੀ. ਦੀ ਮਰੀਜ਼ ਲੜਕੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਡਵੀਜ਼ਨ ਨੰ. 8 ਦੀ ਪੁਲਸ ਨੂੰ ਉਸ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਉਥੇ ਫੋਰਸ ਤਾਇਨਾਤ ਕਰ ਦਿੱਤੀ। ਜਾਣਕਾਰੀ ਦਿੰਦੇ ਇੰਸ. ਜਰਨੈਲ ਸਿੰਘ ਨੇ ਦੱਸਿਆ ਕਿ ਲੜਕੀ ਜਿਸ ਘਰ ਵਿਚ ਰਹਿੰਦੀ ਸੀ। ਉਥੇ ਮਾਤਾ-ਪਿਤਾ ਅਤੇ ਭਰਾ ਤੋਂ ਇਲਾਵਾ 9 ਹੋਰ ਕਿਰਾਏਦਾਰ ਵੀ ਰਹਿੰਦੇ ਸਨ। ਫਿਲਹਾਲ ਸਾਰਿਆਂ ਨੂੰ ਘਰ 'ਚ ਕੁਆਰੰਟਾਈਨ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਵਲੋਂ 13 ਲੋਕਾਂ ਦੇ ਸੈਂਪਲ ਲਏ ਗਏ ਹਨ। ਪੁਲਸ ਵਲੋਂ ਗਲੀ ਨੰ. 13 ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਬਾਹਰ ਤੋਂ ਕੋਈ ਅੰਦਰ ਨਹੀਂ ਜਾ ਸਕਦਾ ਪਰ ਗਲੀ ਵਿਚ ਰਹਿਣ ਵਾਲੇ ਲਗਭਗ 100 ਲੋਕ ਕੇਵਲ ਜ਼ਰੂਰੀ ਕੰਮ ਹੋਣ 'ਤੇ ਬਾਹਰ ਆ ਸਕਦੇ ਹਨ। ਲੜਕੀ ਨੂੰ ਸਾਹ ਦੀ ਸਮੱਸਿਆ ਜ਼ਿਆਦਾ ਹੋਣ 'ਤੇ ਮਾਤਾ -ਪਿਤਾ ਹਸਪਤਾਲ ਲੈ ਗਏ ਸਨ। ਜਿੱਥੇ 2 ਦਿਨ ਪਹਿਲਾਂ ਸ਼ੱਕ ਹੋਣ 'ਤੇ ਸੈਂਪਲ ਲਏ ਗਏ ਸਨ।

ਇਹ ਵੀ ਪੜ੍ਹੋ : ਫਰੀਦਕੋਟ 'ਚ 'ਕੋਰੋਨਾ' ਦੇ ਦੋ ਨਵੇਂ ਪਾਜ਼ੇਟਿਵ ਕੇਸ ਮਿਲੇ, ਅੰਕੜਾ 62 ਤੱਕ ਪੁੱਜਾ

ਕਬਾੜ ਦਾ ਕੰਮ ਕਰਨ ਵਾਲਾ ਵੀ ਪਾਜ਼ੇਟਿਵ
ਨਿਊ ਕੁੰਦਨਪੁਰੀ ਦੀ ਗਲੀ ਨੰ. 9 ਵਿਚ ਵੀ ਇਕ ਕੋਰੋਨਾ ਪਾਜ਼ੇਟਿਵ ਮਰੀਜਜ਼ ਸਾਹਮਣੇ ਆਇਆ ਹੈ। 20 ਸਾਲਾ ਨੌਜਵਾਨ ਕਬਾੜ ਦਾ ਕੰਮ ਕਰਦਾ ਹੈ। ਕਈ ਦਿਨਾਂ ਤੋਂ ਬੁਖਾਰ ਕਾਰਨ ਜਦ ਚੈੱਕਅਪ ਕਰਵਾਉਣ ਹਸਪਤਾਲ ਗਿਆ ਤਾਂ ਉਸ ਦੇ ਸੈਂਪਲ ਲਏ ਗਏ। ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਉਸ ਨੂੰ ਤੁਰੰਤ ਦਾਖਲ ਕਰ ਲਿਆ ਗਿਆ। ਉਥੇ ਘਰ 'ਚ ਉਸ ਦੀ ਮਾਂ, ਭਰਾ, ਭੈਣ ਸਮੇਤ 12 ਲੋਕਾਂ ਨੂੰ ਕੁਆਰੰਟਾਈਨ ਕਰ ਕੇ ਸੈਂਪਲ ਲਏ ਗਏ ਹਨ। ਉਸ ਗਲੀ ਨੂੰ ਵੀ ਪੁਲਸ ਨੇ ਸੀਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ 5ਵੀਂ ਮੌਤ, ਟਾਂਡਾ ਦੇ ਮ੍ਰਿਤਕ ਦੀ ਰਿਪੋਰਟ ਆਈ ਪਾਜ਼ੇਟਿਵ 

ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 2037 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 2037 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 304, ਜਲੰਧਰ 214, ਤਰਨਾਰਨ 163, ਲੁਧਿਆਣਾ 151, ਮੋਹਾਲੀ 'ਚ 105, ਗੁਰਦਾਸਪੁਰ 134, ਪਟਿਆਲਾ 'ਚ 102, ਹ
ੁਸ਼ਿਆਰਪੁਰ 'ਚ 94, ਪਠਾਨਕੋਟ 'ਚ 29, ਨਵਾਂਸ਼ਹਿਰ 'ਚ 112, ਮਾਨਸਾ 'ਚ 33, ਕਪੂਰਥਲਾ 34, ਫਰੀਦਕੋਟ 62, ਸੰਗਰੂਰ 'ਚ 97, ਰੂਪਨਗਰ 67, ਫਿਰੋਜ਼ਪੁਰ 'ਚ 45, ਬਠਿੰਡਾ 42, ਫਤਿਹਗੜ੍ਹ ਸਾਹਿਬ 'ਚ 57, ਬਰਨਾਲਾ 21, ਫਾਜ਼ਿਲਕਾ 44, ਮੋਗਾ 61, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੰਜਾਬ 'ਚੋਂ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।

Anuradha

This news is Content Editor Anuradha