ਰਿਸ਼ਤਿਆਂ ''ਤੇ ਕੋਰੋਨਾ ਦੀ ਮਾਰ, ਲੁਧਿਆਣਾ ਤੋਂ ਪੈਦਲ ਚੱਲ ਕੇ ਭੈਣ ਘਰ ਪੁੱਜੇ ਭਰਾ ਨੂੰ ਮਿਲਿਆ ਕੋਰਾ ਜਵਾਬ

04/15/2020 6:24:50 PM

ਟਾਂਡਾ ਉੜਮੁੜ— ਕੋਰੋਨਾ ਵਾਇਰਸ ਨੇ ਰਿਸ਼ਤਿਆਂ 'ਚ ਵੀ ਦੂਰੀ ਲਿਆ ਕੇ ਰੱਖ ਦਿੱਤੀ ਹੈ। ਅਜਿਹਾ ਹੀ ਇਕ ਮਾਮਲਾ ਟਾਂਡਾ 'ਚੋਂ ਸਾਹਮਣੇ ਆਇਆ ਹੈ, ਜਿੱਥੇ ਲੁਧਿਆਣਾ 'ਚ ਕੰਮ ਕਰਦੇ ਇਕ ਨੌਜਵਾਨ ਨੇ ਫੈਕਟਰੀ ਬੰਦ ਹੋਣ ਤੋਂ ਬਾਅਦ ਪੈਦਲ ਚੱਲ ਕੇ ਟਾਂਡਾ 'ਚ ਰਹਿੰਦੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਪਰ ਨੌਜਵਾਨ ਦੇ ਜੀਜੇ ਨੇ ਉਸ ਨੂੰ ਘਰ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਪਹਿÎਲਾਂ ਕੋਰੋਨਾ ਵਾਇਰਸ ਦਾ ਟੈਸਟ ਕਰਵਾ ਕੇ ਆਵੇ ਅਤੇ ਫਿਰ ਉਨ੍ਹਾਂ ਦੇ ਘਰ 'ਚ ਦਾਖਲ ਹੋਵੇ। ਉਥੇ ਹੀ ਮੈਡੀਕਲ ਚੈੱਕਅਪ ਤੋਂ ਬਾਅਦ ਜਦੋਂ ਦੋਬਾਰਾ ਫੋਨ ਕੀਤਾ ਤਾਂ ਭੈਣ ਬੋਲੀ ਕਿ ਕੋਰੋਨਾ ਦਾ ਤੁਰੰਤ ਪਤਾ ਨਹੀਂ ਚੱਲਦਾ ਹੈ ਵਾਪਸ ਚਲੇ ਜਾਓ। 

ਇਹ ਵੀ ਪੜ੍ਹੋ ►  ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ

ਰੇਲਵੇ ਸਟੇਸ਼ਨ ਟਾਂਡਾ 'ਚ ਮੰਗਲਵਾਰ ਨੂੰ ਨਰਿੰਦਰ ਸਹਿਗਲ ਨਿਰਾਸ਼ ਹੋ ਕੇ ਬੈਠਾ ਸੀ। ਨਰਿੰਦਰ ਸਹਿਗਲ ਨੇ ਦੱਸਿਆ ਕਿ ਉਹ ਲੁਧਿਆਣਾ 'ਚ ਸਿਲਾਈ ਮਸ਼ੀਨ ਬਣਾਉਣ ਦਾ ਕੰਮ ਕਰਦਾ ਹੈ ਅਤੇ ਲਾਕ ਡਾਊਨ ਦੌਰਾਨ ਫੈਕਟਰੀ ਬੰਦ ਹੋ ਗਈ ਹੈ ਅਤੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਦਿੱਤਾ ਗਿਆ। 

ਇਹ ਵੀ ਪੜ੍ਹੋ ►  ਬਾਵਾ ਹੈਨਰੀ ਤੋਂ ਬਾਅਦ ਹੁਣ ਵਿਧਾਇਕ ਸੁਸ਼ੀਲ ਰਿੰਕੂ ’ਤੇ ਵੀ ਕੋਰੋਨਾ ਦੀ ਦਹਿਸ਼ਤ ਛਾਈ

ਇਹ ਵੀ ਪੜ੍ਹੋ ► 'ਕੋਰੋਨਾ' ਪ੍ਰਤੀ ਟਿੱਕ-ਟਾਕ 'ਤੇ ਜਾਗਰੂਕਤਾ ਫੈਲਾਉਣ ਵਾਲੇ ਹੋਣਗੇ ਸਨਮਾਨਤ, ਵਟਸਐਪ ਕਰੋ ਵੀਡੀਓ

ਭੈਣ ਤੇ ਜੀਜੇ ਨੇ ਨਹੀਂ ਵਾੜਿਆ ਘਰ 
ਉਸ ਨੇ ਦੱਸਿਆ ਕਿ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਹ ਸਾਥੀਆਂ ਦੇ ਨਾਲ ਕਿਰਾਏ ਦੇ ਮਕਾਨ 'ਤੇ ਰਹਿੰਦਾ ਹੈ। ਮਕਾਨ ਮਾਲਕ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਜਦੋਂ ਉਸ ਨੇ ਟਾਂਡਾ 'ਚ ਰਹਿੰਦੀ ਭੈਣ ਨਾਲ ਗੱਲਬਾਤ ਕੀਤੀ ਤਾਂ ਭੈਣ ਦੇ ਕਹਿਣ 'ਤੇ ਉਹ ਲੁਧਿਆਣਾ ਤੋਂ ਟਾਂਡਾ ਪੈਦਲ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਸ ਦੇ ਨਾਲ 26 ਦੇ ਕਰੀਬ ਲੋਕ ਜੋ ਵੱਖ-ਵੱਖ ਜਗ੍ਹਾ ਤੋਂ ਸਨ ਅਤੇ ਲੁਧਿਆਣਾ ਤੋਂ ਪੈਦਲ ਚੱਲ ਕੇ ਆਏ ਸਨ। ਜਦੋਂ ਉਹ ਭੈਣ ਦੇ ਘਰ ਪਹੁੰਚਿਆ ਤਾਂ ਜੀਜੇ ਨੇ ਅੰਦਰ ਨਹੀਂ ਜਾਣ ਦਿੱਤਾ ਅਤੇ ਕਿਹਾ ਕਿ ਪਹਿਲਾਂ ਹਸਪਤਾਲ ਜਾ ਕੇ ਕੋਰੋਨਾ ਵਾਇਰਸ ਦਾ ਟੈਸਟ ਕਰਵਾ ਕੇ ਆਓ। ਨਰਿੰਦਰ ਨੇ ਕਿਹਾ ਕਿ ਉਸ ਦੇ ਕੋਲ ਰਹਿਣ ਲਈ ਕੋਈ ਜਗ੍ਹਾ ਹੈ ਅਤੇ ਨਾ ਹੀ ਇਥੇ ਕਿਸੇ ਨਾਲ ਕੋਈ ਜਾਣ-ਪਛਾਣ ਹੈ। 

ਇਹ ਵੀ ਪੜ੍ਹੋ ► ਜਲੰਧਰ 'ਚ ਖੌਫਨਾਕ ਵਾਰਦਾਤ, ਜਵਾਈ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਹੁਰਾ

ਰਿਸ਼ਤਿਆਂ 'ਚ ਅਜਿਹੀ ਬੇਰੁਖੀ ਵੀ ਗਲਤ: ਐੱਸ. ਐੱਮ. ਓ
ਡਾ. ਕੇ. ਆਰ ਬਾਲੀ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਰੇਲਵੇ ਸਟੇਸ਼ਨ 'ਤੇ ਬੈਠਾ ਹੈ। ਸਾਡੀ ਟੀਮ ਨੇ ਪਹੁੰਚ ਕੇ ਪਤਾ ਕੀਤਾ ਤਾਂ ਵਿਅਕਤੀ ਨੇ ਆਪਣੀ ਭੈਣ ਨਾਲ ਗੱਲ ਕੀਤੀ ਕਿ ਉਸ ਦੇ ਸਾਰੇ ਟੈਸਟ ਸਹੀ ਹਨ। ਇਸ ਤੋਂ ਬਾਅਦ ਭੈਣ ਨੇ ਕਿਹਾ ਕਿ ਤੂੰ ਵਾਪਸ ਚਲਾ ਜਾ, ਅਸੀਂ ਆਪਣੇ ਘਰ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਰਿਸ਼ਤਿਆਂ 'ਚ ਅਜਿਹੀ ਬੇਰੁਖੀ ਗਲਤ ਹੈ ਅਤੇ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।

ਇਹ ਵੀ ਪੜ੍ਹੋ ► ਹੁਸ਼ਿਆਰਪੁਰ: ਕੋਰੋਨਾ ਕਾਰਨ ਮਰੇ ਪਿਤਾ ਦਾ ਮੂੰਹ ਵੀ ਨਹੀਂ ਦੇਖ ਸਕਿਆ ਸੀ ਪੁੱਤ, ਹੁਣ ਜਿੱਤੀ ਕੋਰੋਨਾ 'ਤੇ ਜੰਗ

shivani attri

This news is Content Editor shivani attri