ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, 1 ਜ਼ਖਮੀ

12/09/2017 7:07:18 AM

ਬਟਾਲਾ, (ਬੇਰੀ)- ਸਥਾਨਕ ਲੀਕ ਵਾਲੇ ਤਲਾਬ 'ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਜੋਗਿੰਦਰਪਾਲ ਪੁੱਤਰ ਬਚਨ ਲਾਲ ਵਾਸੀ ਬਟਾਲਾ ਨੇ ਦੱਸਿਆ ਕਿ ਉਹ ਸਥਾਨਕ ਲੀਕ ਵਾਲੇ ਤਲਾਬ 'ਤੇ ਸਬਜ਼ੀ ਵਾਲੀ ਰੇਹੜੀ 'ਤੇ ਕਿਸੇ ਨਾਲ ਕੰਮ ਕਰਦਾ ਹੈ। ਉਸ ਨੇ ਅੱਗੇ ਦੱਸਿਆ ਕਿ ਮੇਰੇ ਮਾਲਕ ਦਾ ਗੁਆਂਢੀ ਦੁਕਾਨਦਾਰ ਨਾਲ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਦੌਰਾਨ ਉਕਤ ਦੁਕਾਨਦਾਰ ਨੇ ਅੱਜ ਸਵੇਰੇ ਪਹਿਲਾਂ ਮੇਰੇ ਮਾਲਕ ਨਾਲ ਝਗੜਾ ਕੀਤਾ ਅਤੇ ਫਿਰ ਬਾਅਦ ਦੁਪਹਿਰ ਉਕਤ ਵਿਅਕਤੀ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਸਾਡੀ ਰੇਹੜੀ 'ਤੇ ਆ ਕੇ ਮੇਰੀ ਕੁੱਟਮਾਰ ਕਰਦੇ ਹੋਏ ਮੈਨੂੰ ਜ਼ਖਮੀ ਕਰ ਦਿੱਤਾ। ਜੋਗਿੰਦਰਪਾਲ ਨੇ ਦੱਸਿਆ ਕਿ ਉਥੋਂ ਦੇ ਹੋਰ ਦੁਕਾਨਦਾਰਾਂ ਵੱਲੋਂ ਮੈਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਇਸ ਮਾਮਲੇ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।