ਪੈਸਿਆਂ ਨੂੰ ਲੈ ਕੇ ਹੋਇਆ ਝਗੜਾ, ਗੁੱਸੇ ''ਚ ਆਏ ਭਰਾ ਨੇ ਤੋੜ ਦਿੱਤੀ ਭਰਾ ਦੀ ਲੱਤ

Saturday, Aug 05, 2017 - 05:50 PM (IST)

ਹੁਸ਼ਿਆਰਪੁਰ(ਜ.ਬ.)— ਮਾਮੂਲੀ ਤਕਰਾਰ ਨੂੰ ਲੈ ਕੇ 2 ਭਰਾਵਾਂ 'ਚ ਹੋਏ ਝਗੜੇ 'ਚ ਇਕ ਭਰਾ ਨੇ ਦੂਜੇ 'ਤੇ ਹਮਲਾ ਕਰਕੇ ਉਸ ਦੀ ਲੱਤ ਤੋੜ ਦਿੱਤੀ। ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਵਿਜੇ ਕੁਮਾਰ ਪੁੱਤਰ ਬਦਰੀ ਨਾਥ ਵਾਸੀ ਨਲੋਈਆਂ ਨੇ ਦੱਸਿਆ, ''ਬੀਤੇ ਦਿਨ ਉਸ ਦਾ ਭਰਾ ਮੇਰੀ ਪਤਨੀ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਜਦੋਂ ਮੇਰੀ ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਮੇਰੇ ਲੜਕੇ ਅਤੇ ਪਤਨੀ ਨਾਲ ਗਾਲੀ-ਗਲੋਚ ਕਰਨ ਲੱਗਾ। ਮੇਰੇ ਵੱਲੋਂ ਭਰਾ ਨੂੰ ਸਮਝਾਉਣ 'ਤੇ ਵੀ ਉਹ ਨਹੀਂ ਮੰਨਿਆ ਅਤੇ ਉਸ ਨੇ ਗੁੱਸੇ ਵਿਚ ਆ ਕੇ ਰਾਡ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਮੇਰੀ ਲੱਤ ਤੋੜ ਦਿੱਤੀ।'' ਇਸ ਸਬੰਧ 'ਚ ਥਾਣਾ ਸਦਰ ਦੀ ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ।


Related News