ਨਸ਼ੀਲੇ ਟੀਕਿਆਂ ਸਮੇਤ ਕਾਬੂ

01/15/2018 2:22:53 AM

ਗੜ੍ਹਸ਼ੰਕਰ, (ਬੈਜ ਨਾਥ)- ਗੜ੍ਹਸ਼ੰਕਰ ਪੁਲਸ ਨੇ ਇਕ ਨੌਜਵਾਨ ਨੂੰ 40 ਨਸ਼ੀਲੇ ਟੀਕਿਆਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅਵਤਾਰ ਸਿੰਘ ਏ. ਐੱਸ. ਆਈ. ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਇਕ ਨੌਜਵਾਨ ਪੰਕਜ ਕੁਮਾਰ ਉਰਫ ਲੰਬ ਪੁੱਤਰ ਰਜਿੰਦਰ ਕੁਮਾਰ ਮੁਹੱਲਾ ਭੱਟਾਂ ਵਾਰਡ ਨੰਬਰ-8 ਗੜ੍ਹਸ਼ੰਕਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 20 ਟੀਕੇ ਬਰੂਫਨ (2-2 ਐੱਮ. ਐੱਲ. ਦੇ) ਅਤੇ 20 ਟੀਕੇ ਏਵਿਲ (10-10 ਐੱਮ. ਐੱਲ. ਦੇ) ਬਰਾਮਦ ਕੀਤੇ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22/61/85 ਅਧੀਨ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ।