ਗਾਂਜੇ ਸਣੇ 1 ਕਾਬੂ

03/19/2018 5:15:50 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ, ਜਲੋਟਾ)- ਸਿਟੀ ਪੁਲਸ ਦੇ ਐੱਸ. ਐੱਚ. ਓ. ਭਰਤ ਮਸੀਹ ਨੇ ਜੀ. ਟੀ. ਰੋਡ 'ਤੇ ਸਥਿਤ ਸਟੈਨ ਆਟੋ ਲਾਗਿਓਂ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 5 ਕਿਲੋ ਗਾਂਜਾ ਬਰਾਮਦ ਕਰ ਲਿਆ। ਉਸ ਨੂੰ ਧਾਰਾ 20-61-85 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਏ ਚੰਦ ਕੁਮਾਰ ਪੁੱਤਰ ਰਾਮ ਫਲ ਮੰਡਲ ਵਾਸੀ ਛਿਮੜਾ, ਥਾਣਾ ਟੀਕਾ ਪੱਟੀ ਜ਼ਿਲਾ ਪੂਰਨੀਆਂ ਬਿਹਾਰ ਹਾਲ ਵਾਸੀ ਕਾਹਲਵਾਂ ਥਾਣਾ ਮਕਸੂਦਾਂ ਜਲੰਧਰ ਵਜੋਂ ਹੋਈ ਹੈ।