ਨਾਜਾਇਜ਼ ਸ਼ਰਾਬ ਦੀਆਂ 72 ਬੋਤਲਾਂ ਸਣੇ 1 ਕਾਬੂ

06/10/2017 7:41:40 AM

ਫਗਵਾੜਾ, (ਜਲੋਟਾ)— ਸੀ. ਆਈ. ਏ. ਸਟਾਫ ਦੀ ਪੁਲਸ ਨੇ ਸਥਾਨਕ ਬਾਬਾ ਗਦੀਆ, ਸ਼ਮਸ਼ਾਨਘਾਟ ਇਲਾਕੇ ਵਿਚ ਕਥਿਤ ਤੌਰ 'ਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਦੇ ਦੋਸ਼ ਵਿਚ ਇਕ ਦੋਸ਼ੀ ਜਿਸਦੀ ਪਛਾਣ ਵਿਨੋਦ ਕੁਮਾਰ ਉਰਫ ਵਿੱਕਾ ਪੁੱਤਰ ਮਨਮੋਹਨ ਅਰੋੜਾ ਵਾਸੀ ਨਿਗਾਹਾ ਮੁਹੱਲਾ ਮੇਹਲੀ ਗੇਟ ਫਗਵਾੜਾ ਹੈ, ਨੂੰ ਕਰੀਬ 72 ਬੋਤਲਾਂ ਨਾਜਾਇਜ਼ ਸ਼ਰਾਬ ਦੀ ਖੇਪ ਸਣੇ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਦੋਸ਼ੀ ਸ਼ਰਾਬ ਸਮੱਗਲਰ ਵਿਨੋਦ ਕੁਮਾਰ ਉਰਫ ਵਿੱਕਾ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਪੁਲਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।