40 ਕਿਲੋ ਡੋਡੇ ਚੂਰਾ-ਪੋਸਤ ਸਮੇਤ 1 ਕਾਬੂ

08/24/2017 3:23:47 AM

ਸੁਲਤਾਨਪੁਰ ਲੋਧੀ,  (ਸੋਢੀ,ਧੀਰ)-  ਥਾਣਾ ਸੁਲਤਾਨਪੁਰ ਲੋਧੀ ਅਧੀਨ ਪੁਲਸ ਚੌਕੀ ਮੋਠਾਂਵਾਲਾ ਦੇ ਇੰਚਾਰਜ ਏ. ਐੱਸ. ਆਈ. ਹਰਜੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਲਾਏ ਗਏ ਨਾਕੇ ਦੌਰਾਨ 40 ਕਿਲੋਗ੍ਰਾਮ ਡੋਡੇ ਚੂਰਾ-ਪੋਸਤ ਸਮੇਤ ਜਰਨੈਲ ਸਿੰਘ ਉਰਫ ਜੱਲੀ ਪੁੱਤਰ ਕਰਤਾਰ ਸਿੰਘ ਨਿਵਾਸੀ ਪਿੰਡ ਲਾਟੀਆਂਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸ. ਸਰਬਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਲਜ਼ਮ ਜਰਨੈਲ ਸਿੰਘ ਜੱਲੀ ਖਿਲਾਫ ਮੁਕੱਦਮਾ ਦਰਜ ਕਰ ਕੇ ਇਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਇਸ ਨੂੰ ਜੇਲ ਭੇਜਣ ਦਾ ਹੁਕਮ ਸੁਣਾਇਆ। ਉਨ੍ਹਾਂ ਦੱਸਿਆ ਕਿ ਨਸ਼ੀਲੇ ਪਦਾਰਥ ਦਾ ਧੰਦਾ ਕਰਨ ਵਾਲਾ ਕੋਈ ਵੀ ਸਮੱਗਲਰ ਬਖਸ਼ਿਆ ਨਹੀਂ ਜਾਵੇਗਾ।
ਇਸ ਸਮੇਂ ਉਨ੍ਹਾਂ ਨਾਲ ਹਰਜੀਤ ਸਿੰਘ ਏ. ਐੱਸ. ਆਈ., ਹੌਲਦਾਰ ਅਮਰਜੀਤ ਸਿੰਘ ਰੀਡਰ ਐੱਸ. ਐੱਚ. ਓ., ਬਲਕਾਰ ਸਿੰਘ ਮੁੱਖ ਮੁਨਸ਼ੀ ਥਾਣਾ ਸੁਲਤਾਨਪੁਰ ਲੋਧੀ ਤੇ ਹੋਰ ਸਟਾਫ ਨੇ ਸ਼ਿਰਕਤ ਕੀਤੀ।