ਨਸ਼ੀਲੇ ਪਦਾਰਥਾਂ ਸਮੇਤ 1 ਕਾਬੂ

01/09/2018 4:25:47 AM

ਫਗਵਾੜਾ, (ਰੁਪਿੰਦਰ ਕੌਰ, ਜਲੋਟਾ)- ਅਰਬਨ ਅਸਟੇਟ ਪੁਲਸ ਨੇ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਅਰਬਨ ਅਸਟੇਟ ਪੁਲਸ ਨੇ ਸਿਕੰਦਰ ਸਰਵਿਸਿਸ ਸਟੇਸ਼ਨ ਦੋਸਾਂਝ ਰੋਡ 'ਤੇ ਨਾਕਾ ਲਾਇਆ ਹੋਇਆ ਸੀ। ਜਿਥੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 80 ਨਸ਼ੀਲੇ ਕੈਪਸੂਲ ਬਰਾਮਦ ਹੋਏ।ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਂ ਰਾਮ ਲਾਲ ਪੁੱਤਰ ਗੁਲਜ਼ਾਰਾ ਰਾਮ ਪੁੱਤਰ ਹੁਕਮੀ ਦਾਸ ਪਿੰਡ ਚੱਕਮਾਈ ਦਾਸ, ਥਾਣਾ ਲਹਿਰਾ ਜ਼ਿਲਾ ਐੱਸ. ਬੀ. ਐੱਸ. ਨਗਰ ਦੱਸਿਆ। ਪੁਲਸ ਨੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।