ਨਸ਼ੇ ਵਾਲੇ ਟੀਕਿਆਂ ਸਮੇਤ 1 ਕਾਬੂ

07/05/2018 4:16:22 AM

ਕਾਠਗਡ਼੍ਹ, (ਰਾਜੇਸ਼)- ਕਾਠਗਡ਼ ਪੁਲਸ ਕਸਬੇ ’ਚ ਗਸ਼ਤ ਦੌਰਾਨ 15 ਨਸ਼ੇ  ਵਾਲੇ ਟੀਕਿਆਂ ਸਮੇਤ  ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। 
 ਨਸ਼ਾ ਸਮਗਲਰਾਂ ਤੇ ਨਸ਼ੇਡ਼ੀਆਂ ਨੂੰ ਨੱਥ  ਪਾਉਣ ਲਈ ਪੁਲਸ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀ  ਮੁਹਿੰਮ ’ਚ ਪਿਛਲੇ ਦਿਨ ਕਾਠਗਡ਼੍ਹ ਥਾਣੇ ਦੇ ਏ.ਐੱਸ.ਆਈ. ਮਨਜੀਤ ਲਾਲ ਦੁਆਰਾ ਸਾਥੀ ਮੁਲਾਜ਼ਮਾਂ ਸਮੇਤ ਮਾਰਕੀਟ ’ਚ ਗਸ਼ਤ ਕੀਤੀ ਜਾ ਰਹੀ ਸੀ ਕਿ ਸ਼ੱਕ ਦੇ ਅਧਾਰ ’ਤੇ ਜਦੋਂ ਇਕ ਨੌਜਵਾਨ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਟੀਕੇ ਬਰਾਮਦ ਹੋਏ, ਜਿਸ ਦੇ ਬਾਅਦ ਫਡ਼ੇ ਗਏ ਦੋਸ਼ੀ ਸਾਹਿਲ ਪੁੱਤਰ ਕੈਲਾਸ਼ ਵਾਸੀ ਬਲਾਚੌਰ ’ਤੇ ਮਾਮਲਾ ਦਰਜ ਕਰਕੇ ਅੱਜ ਉਸਨੂੰ ਮਾਣਯੋਗ ਜੱਜ ਸਾਹਿਬ ਬਲਾਚੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ।