ਨਸ਼ੀਲੇ ਪਦਾਰਥਾਂ ਸਣੇ 4 ਕਾਬੂ

11/18/2017 12:38:09 AM

ਨਵਾਂਸ਼ਹਿਰ, (ਤ੍ਰਿਪਾਠੀ)- ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ 43 ਗ੍ਰਾਮ ਹੈਰੋਇਨ ਤੇ 100 ਗ੍ਰਾਮ ਨਸ਼ੀਲੇ ਪਦਾਰਥ ਸਣੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਥਾਣਾ ਸਦਰ ਨਵਾਂਸ਼ਹਿਰ ਦੇ ਐੱਸ. ਐੱਚ. ਓ. ਗੁਰਮੁੱਖ ਸਿੰਘ ਨੇ ਦੱਸਿਆ ਕਿ ਥਾਣੇਦਾਰ ਪ੍ਰਸ਼ੋਤਮ ਲਾਲ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਪਿੰਡ ਲੰਗੜੋਆ ਤੋਂ ਹੁੰਦੀ ਹੋਈ ਜਾਡਲਾ ਜਾ ਰਹੀ ਸੀ ਕਿ ਦੌਲਤਪੁਰ ਦੇ ਮੋੜ ਨੇੜੇ ਪਿੰਡ ਵੱਲੋਂ ਆ ਰਿਹਾ ਇਕ ਵਿਅਕਤੀ ਪੁਲਸ ਨੂੰ ਦੇਖ ਕੇ ਘਬਰਾ ਗਿਆ ਤੇ ਮੁੜਨ ਲੱਗਾ। ਪੁਲਸ ਨੇ ਉਸ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਨੌਜਵਾਨ ਦੀ ਪਛਾਣ ਪ੍ਰੇਮ ਕੈਂਥ ਪੁੱਤਰ ਮਲੂਕ ਚੰਦ ਵਾਸੀ ਪਿੰਡ ਉਲੱਧਣੀ ਥਾਣਾ ਬਲਾਚੌਰ ਵਜੋਂ ਹੋਈ।
ਥਾਣਾ ਸਦਰ ਬੰਗਾ ਦੀ ਪੁਲਸ ਨੇ 8 ਗ੍ਰਾਮ ਹੈਰੋਇਨ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਵਿਨੇ ਪੁੱਤਰ ਮੋਹਨ ਲਾਲ ਤੇ ਸੁਖਵਿੰਦਰ ਸਿੰਘ ਪੁੱਤਰ ਹਰਭਜਨ ਲਾਲ ਵਾਸੀ ਪਿੰਡ ਮਖਸੂਸਪੁਰ ਥਾਣਾ ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ।
ਬਲਾਚੌਰ, (ਬੈਂਸ/ਬ੍ਰਹਮਪੁਰੀ)- ਥਾਣਾ ਬਲਾਚੌਰ ਦੀ ਪੁਲਸ ਨੇ 100 ਗ੍ਰਾਮ ਨਸ਼ੀਲੇ ਪਦਾਰਥ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਜਗਤਪੁਰ ਨੇੜੇ ਪੁੱਜੀ ਤਾਂ ਉਨ੍ਹਾਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਗ੍ਰਿਫਤਾਰ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਦਵਿੰਦਰ ਸਿੰਘ ਵਾਸੀ ਬਲਾਚੌਰ ਵਜੋਂ ਹੋਈ। ਉਕਤ ਮਾਮਲਿਆਂ 'ਚ ਸੰਬੰਧਤ ਥਾਣਿਆਂ ਦੀ ਪੁਲਸ ਨੇ ਗ੍ਰਿਫਤਾਰ ਵਿਅਕਤੀਆਂ ਖਿਲਾਫ਼ ਪਰਚੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।