20 ਕਿਲੋ ਭੁੱਕੀ ਸਣੇ 2 ਕਾਬੂ

08/22/2017 1:25:03 AM

ਮਲੋਟ, (ਜੁਨੇਜਾ)- ਪੁਲਸ ਨੇ ਦੋ ਵਿਅਕਤੀਆਂ ਨੂੰ ਭੁੱਕੀ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਏ. ਐੱਸ. ਆਈ. ਸੁਖਦੇਵ ਸਿੰਘ ਪੁਲਸ ਪਾਰਟੀ ਸਮੇਤ ਕਾਰ 'ਤੇ ਸਵਾਰ ਹੋ ਕੇ ਝੌਰੜਾ ਤੋਂ ਈਨਾਖੇੜਾ ਲਿੰਕ ਮਾਰਗ 'ਤੇ ਜਾ ਰਹੇ ਸੀ। ਜਦ ਕਾਰ ਸੇਮ ਨਾਲੇ ਪੁਲ ਈਨਾਖੇੜਾ ਦੀ ਹੱਦ ਵਿਚ ਪੁੱਜੀ ਤਾਂ ਸਾਹਮਣੇ ਪੈਦਲ ਆ ਰਹੇ ਦੋ ਵਿਅਕਤੀਆਂ ਦਿਸੇ, ਜਿਨ੍ਹਾਂ ਨੇ ਮੋਢਿਆਂ 'ਤੇ ਝੋਲੇ ਪਾਏ ਸਨ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਕਤ ਦੋਵਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ।
ਪੁੱਛਗਿੱਛ ਦੌਰਾਨ ਇਕ ਨੇ ਆਪਣਾ ਨਾਂ ਪੱਪੂ ਰਾਮ ਪੁੱਤਰ ਮੋਹਨ ਰਾਮ ਵਾਸੀ ਨੇਖੜਾ ਪੀ. ਐੱਸ. ਤੇ ਤਹਿਸੀਲ ਕੁਲੇਤ ਜ਼ਿਲਾ ਬੀਕਾਨੇਰ ਦੱਸਿਆ, ਜਦਕਿ ਦੂਜੇ ਦੀ ਪਛਾਣ ਫਰਸਾ ਰਾਮ ਪੁੱਤਰ ਭਗਵਾਨ ਰਾਮ ਵਾਸੀ ਭਾਫ਼ ਪੀ. ਐੱਸ. ਭਾਫ਼ ਤਹਿਸੀਲ ਫਲੋਦੀ ਜ਼ਿਲਾ ਜੋਧਪੁਰ ਵਜੋਂ ਹੋਈ ਹੈ। ਪੁਲਸ ਪਾਰਟੀ ਨੇ ਤਲਾਸ਼ੀ ਦੌਰਾਨ ਦੋਵਾਂ ਵਿਅਕਤੀਆਂ ਦੇ ਝੋਲਿਆਂ 'ਚੋਂ 10-10 ਕਿਲੋ ਭੁੱਕੀ ਬਰਾਮਦ ਕੀਤੀ।