ਹੈਰੋਇਨ ਸਣੇ 2 ਕਾਬੂ

01/20/2018 3:54:58 AM

ਪਠਾਨਕੋਟ, (ਸ਼ਾਰਦਾ, ਮਨਿੰਦਰ)- ਡਮਟਾਲ ਦੀ ਪੁਲਸ ਤੇ ਨਾਰਕੋਟਿਕਸ ਸੈੱਲ ਦੀ ਟੀਮ ਨੇ ਔਰਤ ਤੇ ਮਰਦ ਨੂੰ ਹੈਰੋਇਨ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਡਮਟਾਲ ਥਾਣੇ ਦੇ ਮੁਖੀ ਕੁਲਬੀਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਨਾਰਕੋਟਿਕਸ ਸੈੱਲ ਦੀ ਟੀਮ ਨਾਲ ਰਾਂਚੀ ਮੋੜ ਕੋਲ ਨਾਕਾ ਲਾਇਆ ਹੋਇਆ ਸੀ ਕਿ ਸਾਹਮਣਿਓਂ ਆ ਰਹੇ ਇਸ਼ਾਂਤ ਵਾਲੀਆ ਪੁੱਤਰ ਅਨਿਲ ਕੁਮਾਰ ਵਾਲੀਆ ਵਾਸੀ ਚਾਹੜੀ ਤਹਿਸੀਲ ਨਗਰੋਟਾ ਜ਼ਿਲਾ ਕਾਂਗੜਾ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲਸ ਨੂੰ ਦੇਖ ਕੇ ਭੱਜ ਗਿਆ ਪਰ ਉਸ ਨੂੰ ਫੜ ਲਿਆ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 3.90 ਗ੍ਰਾਮ ਹੈਰੋਇਨ ਬਰਾਮਦ ਹੋਈ। ਦੂਜੇ ਪਾਸੇ, ਕੁਲਦੀਪ ਚੰਦਰ ਸ਼ਰਮਾ ਦੀ ਅਗਵਾਈ ਹੇਠ ਨਾਰਕੋਟਿਕਸ ਸੈੱਲ ਦੀ ਟੀਮ ਨੇ ਜਦੋਂ ਗਸ਼ਤ ਦੌਰਾਨ ਇਕ ਔਰਤ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਨੂੰ ਦੇਖ ਕੇ ਭੱਜ ਗਈ, ਜਿਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ 10.25 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਔਰਤ ਦੀ ਪਛਾਣ ਨੈਨਾ ਦੇਵੀ ਪਤਨੀ ਸੋਹਨ ਸਿੰਘ ਵਾਸੀ ਭਦਰੋਆ ਤਹਿਸੀਲ ਨੂਰਪੁਰ ਕਾਂਗੜਾ ਵਜੋਂ ਹੋਈ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।