ਮਕਾਨ ਦੀ ਥਾਂ ਨੂੰ ਪੰਚਾਇਤੀ ਜ਼ਮੀਨ ਕਹਿ ਕੇ ਰੋਕਿਆ ਨਿਰਮਾਣ (ਵੀਡੀਓ)

Wednesday, Jun 21, 2017 - 06:21 AM (IST)

ਜਲੰਧਰ— 21 ਸਾਲ ਤੋਂ ਕਿਰਾਏ 'ਤੇ ਰਹਿਣ ਵਾਲੇ ਪਰਿਵਾਰ ਨੇ ਜਦੋਂ ਆਪਣਾ ਆਸ਼ਿਆਨਾ ਬਣਾਉਣਾ ਚਾਹਿਆ ਤਾਂ ਪਿੰਡ ਦੇ ਲੰਬੜਦਾਰ ਨੇ ਉਨ੍ਹਾਂ ਦੇ ਸੁਪਨੇ ਨੂੰ ਚਕਨਾਚੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਮਲਾ ਪਿੰਡ ਅਲੀਪੁਰ ਦੇ ਇਕ ਗਰੀਬ ਪਰਿਵਾਰ ਦਾ ਹੈ, ਜਿਥੇ ਪਰਿਵਾਰ ਵੱਲੋਂ ਨਕਸ਼ਾ ਪਾਸ ਕਰਵਾ ਕੇ ਅਤੇ ਹਰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਆਪਣਾ ਮਕਾਨ ਸ਼ੁਰੂ ਕੀਤਾ ਗਿਆ ਪਰ ਮਕਾਨ ਦੀ ਥਾਂ ਨੂੰ ਪੰਚਾਇਤੀ ਜ਼ਮੀਨ ਕਹਿ ਕੇ ਪਿੰਡ ਦੇ ਲੰਬੜਦਾਰ ਕਸ਼ਮੀਰ ਸਿੰਘ ਅਤੇ ਉਸ ਦੀ ਸਰਪੰਚ ਪਤਨੀ ਸੁਖਵਿੰਦਰ ਕੌਰ ਨੇ ਸਟੇਅ ਲਿਆ ਕੇ ਕੰਮ ਰੋਕ ਦਿੱਤਾ। ਪੀੜਤ ਪਰਿਵਾਰ ਨੇ ਖੁਦ ਨਾਲ ਹੁੰਦੇ ਧੱਕੇ ਖਿਲਾਫ ਇਨਸਾਫ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਪਰਿਵਾਰ ਕਦੇ ਥਾਣੇ, ਕਦੇ ਡੀ.ਸੀ. ਦਫਤਰ ਅਤੇ ਕਦੇ ਡੀ.ਡੀ.ਪੀ.ਓ. ਦੇ ਦਫਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੈ ਪਰ ਕਿਸੇ ਵੱਲੋਂ ਵੀ ਪਰਿਵਾਰ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।


Related News