ਕਾਂਸਟੇਬਲ ਅਹੁਦੇ ਲਈ 54 ਹਜ਼ਾਰ ਉਮੀਦਵਾਰਾਂ ਨੇ ਕੀਤਾ ਸੀ ਅਪਲਾਈ, ਪਰ ਸਫਲ ਰਹੇ ਇੰਨੇ

06/10/2017 3:37:20 PM

ਜਲੰਧਰ— ਪੰਜਾਬ ਪੁਲਸ ਦੇ ਸੂਚਨਾ ਟੈਕਨਾਲੋਜੀ ਅਤੇ ਦੂਰਸੰਚਾਰ ਵਿਭਾਗ ਦੇ ਕਾਂਸਟੇਬਰ (ਤਕਨੀਕੀ) ਦੇ 388 ਅਹੁਦਿਆਂ ਲਈ 6 ਮਹੀਨੇ ਪਹਿਲਾਂ ਦਿੱਤੇ ਗਏ ਇਸ਼ਤਿਹਾਰ ਦੇ ਬਾਅਦ ਸਿਰਫ 135 ਉਮੀਦਵਾਰ ਹੀ ਸਫਲ ਹੋ ਸਕੇ ਹਨ। ਇਸ ਅਹੁਦੇ ਲਈ 54,000 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ, ਜਿਸ 'ਚੋਂ 45 ਹਜ਼ਾਰ ਹੀ ਫਿਜ਼ੀਕਲ ਟੈਸਟ ਪਾਸ ਕਰ ਸਕੇ ਅਤੇ ਲਿਖਤੀ ਪਰੀਖਿਆ ਨੂੰ ਵੀ ਸਿਰਫ 311 ਹੀ ਪਾਸ ਕਰ ਸਕੇ।
ਇਨ੍ਹਾਂ ਉਮੀਦਵਾਰਾਂ 'ਚੋਂ 126 ਨੇ ਜ਼ਿਲਾ ਪੁਲਸ 'ਚ ਸ਼ਾਮਲ ਹੋਣ ਦਾ ਵਿਕਲਪ ਚੁਣਿਆ ਕਿਉਂਕਿ ਉਸ 'ਚ ਪ੍ਰਮੋਸ਼ਨ ਜਲਦੀ ਹੁੰਦੀ ਹੈ। ਬਾਕੀ 185 ਉਮੀਦਵਾਰਾਂ 'ਚੋਂ 135 ਆਈ. ਟੀ. ਅਤੇ ਦੂਰਸੰਚਾਰ ਵਿਭਾਗਾਂ 'ਚ ਨਿਯੁਕਤ ਕੀਤੇ ਹੋਏ ਹਨ। ਇਨ੍ਹਾਂ 'ਚੋਂ 50 ਉਮੀਦਵਾਰਾਂ ਕੋਲ ਕੰਪਿਊਟਰ 'ਤੇ 200 ਘੰਟੇ ਕੰਮ ਕਰਨ ਦੀ ਕੋਈ ਵੀ ਡਿਗਰੀ ਨਹੀਂ ਸੀ। ਜ਼ਿਕਰਯੋਗ ਹੈ ਕਿ ਇਸ ਅਹੁਦੇ ਲਈ ਸਿੱਖਿਅਕ ਯੋਗਤਾ 10ਵੀਂ ਦੇ ਬਾਅਦ 3 ਸਾਲ ਦਾ ਡਿਪਲੋਮਾ ਜਾਂ 12ਵੀਂ ਫਿਜ਼ੀਕਸ ਨਾਲ ਇਲੈਕਟ੍ਰੋਨਿਕਸ 'ਚ ਡਿਪਲੋਮਾ ਸੀ। ਇਸ ਨੌਕਰੀ ਲਈ ਜਿਨ੍ਹਾਂ ਕੋਲ ਬੀ. ਟੈਕ., ਅਤੇ ਐਮ .ਸੀ. ਏ ਆਦਿ ਦੀ ਡਿਗਰੀ ਸੀ ਨੇ ਵੀ ਅਪਲਾਈ ਕੀਤਾ ਸੀ।