ਕਾਂਗਰਸੀਆਂ ਨੇ ਫੂਕੇ ਕੇਂਦਰ ਸਰਕਾਰ ਦੇ ਪੁਤਲੇ

Friday, Jun 08, 2018 - 05:25 AM (IST)

ਫਗਵਾੜਾ, (ਜਲੋਟਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿਚ ਅੱਜ ਕੀਤੇ ਪੁਤਲਾ ਫੂਕ ਮੁਜ਼ਾਹਰਿਆਂ ਅਤੇ ਧਰਨਾ ਪ੍ਰਦਰਸ਼ਨਾਂ ਦੀ ਲੜੀ ਤਹਿਤ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਅਤੇ ਦਿਹਾਤੀ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਥਾਨਕ ਜੀ. ਟੀ. ਰੋਡ ਸਥਿਤ ਰੈਸਟ ਹਾਊਸ ਨੇੜੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਤੋਂ ਪਹਿਲਾਂ ਸਵੇਰੇ 10 ਤੋਂ 12 ਵਜੇ ਤਕ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ 4 ਸਾਲ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਉੱਚੀ ਦਰ 'ਤੇ ਰੱਖ ਕੇ ਦੇਸ਼ ਦੀ ਜਨਤਾ ਨੂੰ ਲੁੱਟ ਰਹੀ ਹੈ ਕਿਉਂਕਿ ਅੰਤਰ-ਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਘੱਟ ਹੋਣ ਦੇ ਬਾਵਜੂਦ ਵੀ ਪੈਟਰੋਲ, ਡੀਜ਼ਲ ਦੇ ਰੇਟ ਘੱਟ ਨਹੀਂ ਕੀਤੇ ਗਏ।
PunjabKesari
ਮੋਦੀ ਸਰਕਾਰ ਨੇ ਇਹ ਸਾਰਾ ਕੁਝ ਸਿਰਫ ਤੇਲ ਕੰਪਨੀਆਂ ਦੇ ਮਾਲਕ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਹੈ ਤਾਂ ਜੋ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਵਿਚ ਇਨ੍ਹਾਂ ਘਰਾਣਿਆਂ ਤੋਂ ਕਰੋੜਾਂ ਅਰਬਾਂ ਰੁਪਏ ਦਾ ਚੰਦਾ ਵਸੂਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ 2019 ਦੀਆਂ ਅਗਲੀਆਂ ਲੋਕਸਭਾ ਚੋਣਾਂ ਵਿਚ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨ ਲਈ ਤਿਆਰ ਬੈਠੇ ਹਨ। 
ਧਰਨਾਕਾਰੀਆਂ ਨੂੰ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਗੁਰਜੀਤ ਪਾਲ ਵਾਲੀਆ, ਸੁਸ਼ੀਲ ਮੈਨੀ, ਅਸ਼ੋਕ ਡੀਲਕਸ, ਸੀਤਾ ਦੇਵੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੂਬਾ ਕਾਂਗਰਸ ਸਕੱਤਰ ਮਨੀਸ਼ ਭਾਰਦਵਾਜ, ਮਨਿੰਦਰ ਪਾਲ ਸਿੰਘ ਵਾਲੀਆ ਰਾਣੀਪੁਰ, ਬਲਾਕ ਸੰਮਤੀ ਫਗਵਾੜਾ ਦੇ ਉਪ ਚੇਅਰਮੈਨ ਦੀਪ ਸਿੰਘ ਹਰਦਾਸਪੁਰ, ਕੌਂਸਲਰ ਦਰਸ਼ਨ ਲਾਲ ਧਰਮਸੌਤ, ਅਵਿਨਾਸ਼ ਗੁਪਤਾ ਬਾਸ਼ੀ, ਰਮੇਸ਼ ਜੌਰਡਨ, ਦਲਜੀਤ ਚਾਨਾ, ਪ੍ਰੇਮ ਕੌਰ ਚਾਨਾ, ਵਿਜੇ ਲਕਸ਼ਮੀ, ਨਿਰਮਲ ਸਿੰਘ ਸਰਪੰਚ ਲੱਖਪੁਰ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਸਤਪਾਲ ਸਿੰਘ ਸਰਪੰਚ ਕਿਸ਼ਨਪੁਰ, ਪ੍ਰਮੋਦ ਜੋਸ਼ੀ, ਸੁਰਜੀਤ ਸਿੰਘ ਸਰਪੰਚ ਰਾਮਪੁਰ ਸੁੰਨੜਾ, ਨਰਿੰਦਰ ਸਿੰਘ ਸਰਪੰਚ ਹਰਦਾਸਪੁਰ, ਅਮਰੀਕ ਸਿੰਘ ਸਰਪੰਚ ਨੰਗਲ, ਜਸਵੰਤ ਸਿੰਘ ਨੀਟਾ ਸਰਪੰਚ ਜਗਪਾਲਪੁਰ, ਬਲਾਕ ਸੰਮਤੀ ਮੈਂਬਰ ਜਗਿੰਦਰ ਪਾਲ ਭਬਿਆਣਾ, ਭਿੰਦਾ ਮਲਕਪੁਰ, ਕ੍ਰਿਸ਼ਨ ਕੁਮਾਰ ਹੀਰੋ, ਅਵਤਾਰ ਸਿੰਘ ਬੜਿੰਗ, ਦਿਲਬਾਗ ਸਿੰਘ ਮਲਕਪੁਰ, ਮੋਹਨ ਲਾਲ ਸਰਪੰਚ ਗੰਢਵਾਂ, ਜੀਤ ਰਾਮ ਸਰਪੰਚ ਰਾਣੀਪੁਰ, ਕੁਲਦੀਪ ਸਿੰਘ ਖਾਟੀ, ਰਾਮ ਆਸਰਾ ਚੱਕ ਪ੍ਰੇਮਾ, ਰਾਣਾ ਸਰਪੰਚ ਢੱਡੇ ਆਦਿ ਤੋਂ ਇਲਾਵਾ ਸੈਂਕੜੇ ਕਾਂਗਰਸੀ ਵਰਕਰ ਹਾਜ਼ਰ ਸਨ।
PunjabKesari
ਨਡਾਲਾ, (ਸ਼ਰਮਾ)- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਬੇਤਹਾਸ਼ਾ ਵਾਧੇ ਖਿਲਾਫ ਹਲਕਾ ਭੁਲੱਥ ਦੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਨਡਾਲਾ ਚੌਕ 'ਚ ਭਾਰੀ ਰੋਸ ਮੁਜ਼ਾਹਰਾ ਕੀਤਾ ਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਮੋਦੀ ਦਾ ਪੁਤਲਾ ਸਾੜਿਆ। ਪ੍ਰਮੁੱਖ ਆਗੂਆਂ ਸਿਕੰਦਰ ਸਿੰਘ ਵਰਿਆਣਾ ਸਿਆਸੀ ਸਕੱਤਰ ਸਿੱਕੀ, ਅਵਤਾਰ ਸਿੰਘ ਵਾਲੀਆ, ਰਛਪਾਲ ਸਿੰਘ ਬੱਚਾਜੀਵੀ, ਸਟੀਫਨ ਕਾਲਾ ਬਲਾਕ ਪ੍ਰਧਾਨ ਨਡਾਲਾ, ਯੂਥ ਆਗੂ ਦਲਜੀਤ ਸਿੰਘ ਨਡਾਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ 10 ਸਾਲਾ ਕਾਂਗਰਸ ਰਾਜ ਸਮੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਮਤਾਂ ਨੂੰ ਆਪਣੀ ਸੂਝ-ਬੂਝ ਨਾਲ ਸਥਿਰ ਰੱਖਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰ ਸਾਲਾ ਰਾਜ ਵਿਚ ਹਰ ਖੇਤਰ 'ਚ ਵਧੀ ਮਹਿੰਗਾਈ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਹਨ। 
ਇਸ ਮੌਕੇ ਸ਼ਰਨਜੀਤ ਸਿੰਘ ਪੱਡਾ, ਜਾਰਜ ਸ਼ੁਭ ਕਮਲ, ਪ੍ਰੀਤਮ ਸਿੰਘ ਸੀਕਰੀ, ਗੁਰਪ੍ਰੀਤ ਸਿੰਘ ਪੱਡਾ, ਨੰਬਰਦਾਰ ਬਲਦੇਵ ਸਿੰਘ ਪੱਡਾ, ਜਸਵੀਰ ਸਿੰਘ ਸੈਕਟਰੀ, ਬਲਰਾਮ ਸਿੰਘ ਰੰਧਾਵਾ, ਹਰਵਿੰਦਰ ਸਿੰਘ ਜੈਦ, ਮਲਕੀਤ ਸਿੰਘ ਮੰਡੇਰ ਬੇਟ, ਬਲਧਾਰ ਰਾਮ, ਜੋਗਿੰਦਰ ਸਿੰਘ ਕੌਂਸਲਰ ਬੇਗੋਵਾਲ, ਕਮਲਜੀਤ ਸਿੰਘ ਬੇਗੋਵਾਲ ਹਰਵਿੰਦਰ ਸਿੰਘ ਜੈਦ, ਵੀਰ ਸਿੰਘ ਡੋਗਰਵਾਲ, ਨੰਬਰਦਾਰ ਰਣਧੀਰ ਸਿੰਘ ਧੀਰਾ, ਮਾ. ਬਲਦੇਵ ਰਾਜ, ਵਿੱਕੀ ਡੋਗਰਾ, ਸੁਖਦੇਵ ਰਾਜ ਦਿਆਲਪੁਰ, ਮਨਦੀਪ ਸਿੰਘ ਪੱਡਾ, ਦਲਬੀਰ ਸਿੰਘ ਚੀਮਾ, ਹਰਜੀਤ ਸਿੰਘ ਸਾਬਕਾ ਸਰਪੰਚ ਤੇ ਹੋਰ ਸੈਂਕੜੇ ਵਰਕਰ ਹਾਜ਼ਰ ਸਨ।


Related News