ਗੁਰਦੁਸਪੁਰ ਜ਼ਿਮਨੀ ਚੋਣ ਲਈ ਚੋਣ ਹਲਕਿਆਂ ਨੂੰ ਰਵਾਨਾ ਕੀਤੀਆਂ ਟੀਮਾਂ

09/22/2017 4:19:25 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਕਾਂਗਰਸ ਸੋਸ਼ਲ ਮੀਡੀਆ ਸੈੱਲ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸੈੱਲ ਦੇ ਸੂਬਾ ਚੇਅਰਮੈਨ ਅਤੇ ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਸਮਰਾਟ ਢੀਂਗਰਾ ਦੀ ਅਗਵਾਈ ਬੀਤੇ ਦਿਨੀਂ ਹੋਈ। ਇਸ ਵਿਸ਼ੇਸ਼ ਮੀਟਿੰਗ ਦੌਰਾਨ ਅਹਿਮ ਫੈਸਲੇ ਲਏ ਗਏ। ਇਹ ਜਾਣਕਾਰੀ ਦਿੰਦਿਆਂ ਕਾਂਗਰਸ ਸੋਸ਼ਲ ਮੀਡੀਆ ਸੈੱਲ ਜੋਨ ਮਾਝਾ ਅਤੇ ਦੋਆਬਾ ਦੇ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਦੱਸਿਆ ਕਿ ਇਸ ਮੀਟਿੰਗ 'ਚ ਜਿਥੇ 2019 ਦੇ ਮਿਸ਼ਨ ਨੂੰ ਲੈ ਕੇ ਫੈਸਲੇ ਕੀਤੇ ਗਏ ਹਨ ਉਥੇ ਹੀ ਮਾਝਾ ਅਤੇ ਦੁਆਬਾ ਜੋਨਾਂ 'ਚ ਸੈੱਲ ਦੇ ਅਹੁਦੇਦਾਰਾਂ ਦੀਆਂ ਨਵੀਆਂ ਨਿਯੁਕਤੀਆਂ ਕਰਨ ਲਈ ਵੀ ਅਹਿਮ ਵਿਚਾਰਾਂ ਕੀਤੀਆਂ ਗਈਆਂ ਜਦ ਕਿ ਜ਼ਿਲਾ ਬਾਡੀਆਂ ਨਾਲ ਸਬੰਧਤ ਸਾਰੀਆਂ ਪੁਰਾਣੀਆਂ ਕਮੇਟੀਆਂ ਤਰੁੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਨਾ ਪਹੁੰਚਣ ਵਾਲਿਆਂ ਅਤੇ ਕਾਰਗੁਜ਼ਾਰੀ ਨਾ ਦਿਖਾਉਣ ਵਾਲਿਆਂ ਵਿਰੁੱਧ ਵੀ ਅਨੁਸਾਸ਼ਨੀ ਕਾਰਵਾਈ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਗੁਰਦਾਸਪੁਰ ਜ਼ਿਮਨੀ ਚੋਣ ਸਬੰਧੀ ਵੀ ਸੈੱਲ ਦੇ ਆਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਕੇ ਚੋਣ ਹਲਕਿਆਂ ਨੂੰ ਜਿੰਮੇਵਾਰ ਆਗੂਆਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸੋਸ਼ਲ ਮੀਡੀਆ ਸੈੱਲ ਵੱਲੋਂ ਸਰਕਾਰ ਦੇ 6 ਮਹੀਨੇ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਅਤੇ ਏਜੰਡਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜੰਗੀ ਪੱਧਰ 'ਤੇ ਮੁਹਿੰਮ ਵੀ ਵਿੱਢੀ ਜਾਵੇਗੀ ਅਤੇ ਸੈੱਲ ਦੀਆਂ ਬਲਾਕ ਅਤੇ ਤਹਿਸੀਲ ਪੱਧਰ 'ਤੇ ਕਮੇਟੀਆਂ ਦਾ ਗਠਨ ਕਰਨ ਲਈ ਵੀ ਵਿਸ਼ੇਸ਼ ਪ੍ਰੋਟੋਕੋਲ ਤਿਆਰ ਕੀਤਾ ਜਾਵੇਗਾ। ਇਸ ਮੌਕੇ ਡਾ. ਹਰਜੋਤ ਕਮਲ ਚੇਅਰਮੈਨ ਕਾਂਗਰਸ ਸੋਸ਼ਲ ਮੀਡੀਆ ਸੈੱਲ ਪੰਜਾਬ, ਸਮਰਾਟ ਢੀਂਗਰਾ ਕੁਆਰਡੀਨੇਟਰ ਆਲ ਇੰਡੀਆ ਕਾਂਗਰਸ ਕਮੇਟੀ ਪੰਜਾਬ ਅਤੇ ਕਨਵਰ ਉਦੇ ਸਿੰਘ ਰਾਠੌਰ ਚੇਅਰਮੈਨ ਮਾਲਵਾ ਜੋਨ ਕਾਂਗਰਸ ਸੋਸ਼ਲ ਮੀਡੀਆ ਸੈੱਲ ਪੰਜਾਬ ਆਦਿ ਹਾਜ਼ਰ ਸਨ।