ਨੌਜਵਾਨਾਂ ਨੂੰ ਸਮਾਰਟ ਫੋਨ ਦੇਣਾ ਭੁੱਲੀ ਸਰਕਾਰ, ਹਾਈਕੋਰਟ ''ਚ ਪਟੀਸ਼ਨ ਦਾਇਰ (ਵੀਡੀਓ)

04/06/2018 7:31:20 PM

ਚੰਡੀਗੜ੍ਹ (ਮਨਮੋਹਨ) : ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਸ਼ੁਰੂ ਤੋਂ ਹੀ ਆਪਣੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਘਿਰੀ ਹੋਈ। ਪਹਿਲਾਂ ਕਿਸਾਨੀ ਕਰਜ਼ੇ, ਫਿਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਤੇ ਹੁਣ ਸਮਾਰਟ ਫੋਨ। ਦਰਅਸਲ ਚੋਣਾਂ ਦੌਰਾਨ ਕਾਂਗਰਸ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੀ ਗੱਲ ਆਖੀ ਸੀ, ਜਦਕਿ ਇਕ ਸਾਲ ਤੋਂ ਵੱਧ ਦਾ ਸਮਾਂ ਹੋਣ ਦੇ ਬਾਵਜੂਦ ਵੀ ਕਾਂਗਰਸ ਵਲੋਂ ਨੌਜਵਾਨਾਂ ਨਾਲ ਕੀਤਾ ਗਿਆ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਕਾਂਗਰਸ ਦੇ ਇਸ ਵਾਅਦੇ ਦਾ ਵਿਰੋਧ ਕਰਦਿਆਂ ਐੱਸ. ਸੀ. ਅਰੋੜਾ ਵੱਲੋਂ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਕੇਸ 'ਚ ਅਗਲੀ ਸੁਣਵਾਈ 25 ਅਪ੍ਰੈਲ ਨੂੰ ਹੋਵੇਗੀ।