ਕਾਂਗਰਸੀਆਂ ਵਲੋਂ ਐੱਸ. ਐੱਸ. ਪੀ. ਦਫਤਰ ਦਾ ਘਿਰਾਅ ਕਰਨ ਦੀ ਕੋਸ਼ਿਸ਼, ਪੁਲਸ ਨੇ ਰੋਕਿਆ

Friday, Aug 26, 2016 - 01:03 PM (IST)

ਜਲੰਧਰ (ਸੋਨੂੰ) : ਮਕਸੂਦਾਂ ਇਲਾਕੇ ''ਚ ਸੜਕ ਨਿਰਮਾਣ ਘੋਟਾਲੇ ਨੂੰ ਲੈ ਕੇ ਕਾਂਗਰਸ ਵਲੋਂ ਸ਼ੁੱਕਰਵਾਰ ਨੂੰ ਐੱਸ. ਐੱਸ. ਪੀ. ਵਿਜੀਲੈਂਸ ਦਫਤਰ ਦਾ ਘਿਰਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਤੋਂ ਪਹਿਲਾਂ ਹੀ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਡੀ. ਸੀ. ਦਫਤਰ ਕੰਪਲੈਕਸ ''ਚ ਹੀ ਰੋਕ ਲਿਆ, ਜਿਸ ਕਾਰਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਕਸੂਦਾਂ ''ਚ ਸੜਕ ਨਿਰਮਾਣ ਘੋਟਾਲੇ ਨੂੰ ਲੈ ਕੇ ਕਾਂਗਰਸ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ ਅਤੇ ਇਸ ਸੰਬੰਧੀ ਐੱਸ. ਐੱਸ. ਪੀ. ਅਲਕਾ ਮੀਨਾ ਨੂੰ ਪੱਤਰ ਦਿੱਤਾ ਸੀ ਪਰ ਜਾਂਚ ਸ਼ੁਰੂ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਹੀ ਸ਼ੁੱਕਰਵਾਰ ਨੂੰ ਕਾਂਗਰਸੀਆਂ ਨੇ ਐੱਸ. ਐੱਸ. ਪੀ. ਵਿਜੀਲੈਂਸ ਦਫਤਰ ਦਾ ਘਿਰਾਅ ਕਰਨ ਦੀ ਕੋਸ਼ਿਸ਼ ਕੀਤੀ। 
 

Babita Marhas

News Editor

Related News