ਨਗਰ ਕੌਂਸਲ ਦੀ ਪ੍ਰਧਾਨਗੀ ਬਣੀ ਤਮਾਸ਼ਾ

06/28/2018 4:26:05 PM

ਸ਼ੁਤਰਾਣਾ/ਪਾਤੜਾਂ (ਅਡਵਾਨੀ) — ਕਾਂਗਰਸ ਪਾਰਟੀ ਵਲੋਂ ਪਾਤੜਾਂ ਦੇ ਨਗਰ ਕੌਂਸਲ ਦੀ ਪ੍ਰਧਾਨਗੀ ਇਕ ਤਮਾਸ਼ਾ ਬਣਕੇ ਰਹਿ ਗਈ ਹੈ। ਸ਼ਹਿਰ ਦੇ ਲੋਕਾਂ ਅੰਦਰ ਕਾਂਗਰਸ ਪਾਰਟੀ ਦੀ ਕਿਰਕਰੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ, ਇਸ ਕੁਰਸੀ 'ਤੇ ਉਹ ਸ਼ਖਸ ਪ੍ਰਧਾਨਗੀ ਕਰ ਸਕਦਾ ਹੈ, ਜਿਸ ਦਾ ਤਾਲਮੇਲ ਸ਼ਹਿਰ ਦੇ ਲੋਕਾਂ ਨਾਲ ਹੋਵੇ। ਹੁਣ ਤਾਂ ਇੰਝ ਜਾਪ ਰਿਹਾ ਹੈ ਕਿ ਇਸ ਦਾ ਕੋਝਾ ਮਜ਼ਾਕ ਉਡਾਉਂਦੇ ਹੋਏ ਸਾਰੇ ਐੱਸ. ਸੀਜ਼. ਨੂੰ ਖੁਸ਼ ਕਰਨ ਲਈ ਛੇ ਮਹੀਨਿਆਂ ਬਾਅਦ ਇਸ ਦਾ ਪ੍ਰਧਾਨ ਬਦਲਿਆ ਜਾਂਦਾ ਹੈ, ਇਸ 'ਤੇ ਵਿਧਾਇਕ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਜੋ ਗਲਤੀ ਅਕਾਲੀ ਸਰਕਾਰ ਨੇ ਕੀਤੀ ਸੀ ਉਸ ਦਾ ਵਿਧਾਨ ਸਭਾ ਚੋਣਾਂ 'ਚ ਉਸ ਨੂੰ ਭਾਰੀ ਨੁਕਸਾਨ ਭੁਗਤਣਾ ਪਿਆ, ਹੁਣ ਉਹ ਗਲਤੀ ਕਾਂਗਰਸ ਸਰਕਾਰ ਕਰ ਰਹੀ ਹੈ, ਜਿਸ ਦਾ ਸਿੱਧਾ ਨੁਕਸਾਨ ਮਹਾਰਾਣੀ ਪ੍ਰਨੀਤ ਕੌਰ ਨੂੰ 2019 'ਚ ਭੁਗਤਣਾ ਪਵੇਗਾ। ਜ਼ਿਕਰਯੋਗ ਹੈ ਕਿ ਅਕਾਲੀ ਸਰਕਾਰ 'ਚ ਜਦੋਂ ਕੋਈ ਐੱਸ. ਸੀ. ਦੀ ਚੋਣ ਲੜਣ ਲਈ ਤਿਆਰ ਨਹੀਂ ਸੀ ਉਸ ਸਮੇਂ ਪ੍ਰੇਮ ਗਪੁਤਾ ਨੇ ਝੰਡਾ ਚੁੱਕਿਆ ਤੇ ਬਾਕੀਆਂ ਨੂੰ ਵੀ ਮਹਾਰਾਣੀ ਪ੍ਰਨੀਤ ਕੌਰ ਨੇ ਧੱਕੇਸ਼ਾਹੀ ਨਾਲ ਚੋਣ 'ਚ ਖੜ੍ਹਾ ਕਰ ਦਿੱਤਾ, ਅਕਾਲੀ ਸਰਕਾਰ ਦਾ ਮੁਕਾਬਲਾ ਕਰਦੇ ਹੋਏ ਪ੍ਰੇਮ ਗੁਪਤਾ ਤੇ ਰਣਜੀਤ ਔਰੜਾ ਨੇ 15 ਵਾਰਡਾਂ 'ਚ 10 ਜਿੱਤ ਕੇ ਮਹਾਰਾਣੀ ਪ੍ਰਨੀਤ ਕੌਰ ਤੇ ਵਿਧਾਇਕ ਨਿਰਮਲ ਸਿੰਘ ਦੀ ਝੋਲੀ 'ਚ ਪਾਏ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਪ੍ਰੇਮ ਗੁਪਤਾ ਨੂੰ ਅਕਾਲੀ ਸਰਕਾਰ ਨਾਲ ਲੜਾਈ ਲੜਨ ਲਈ ਪ੍ਰਧਾਨ ਬਣਿਆ। ਪ੍ਰੇਮ ਗੁਪਤਾ, ਜੋ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ ਉਸ ਨਾਲ ਨਤੀਜਿਆਂ ਤੋਂ ਪਹਿਲਾਂ ਘੱਗਾ ਦੇ ਐੱਸ. ਐੱਚ. ਓ. ਨੇ ਬਹੁਤਾ ਮਾੜਾ ਹਾਲ ਕੀਤਾ, ਜਿਸ ਦਾ ਸ਼ਹਿਰ ਦੇ ਲੋਕਾਂ ਨੇ ਸ਼ਹਿਰ ਬੰਦ ਕਰਕੇ ਪ੍ਰੇਮ ਗੁਪਤਾ ਨਾਲ ਹਮਦਰਦੀ ਜਤਾਈ, ਉਸ ਤੋਂ ਕੁਝ ਦਿਨਾਂ ਬਾਅਦ ਹੀ ਕਾਂਗਰਸ ਸਰਕਾਰ ਬਣਨ 'ਤੇ ਦੋ ਸਾਲ ਇਕ ਮਹੀਨੇ 'ਚ ਹੀ ਅਸਤੀਫਾ ਲੈ ਲਿਆ ਜਦਕਿ ਪ੍ਰਧਾਨਗੀ ਢਾਈ ਸਾਲ ਲਈ ਦਿੱਤੀ ਗਈ ਸੀ ਤੇ ਢਾਈ ਸਾਲ ਰਣਜੀਤ ਅਰੋੜਾ ਨੂੰ ਪ੍ਰਧਾਨਗੀ ਕਰਨ ਦਾ ਫੈਸਲਾ ਹੋਇਆ ਸੀ, ਉਸ ਦੀ ਪ੍ਰਧਾਨਗੀ ਇਕ ਸਾਲ 43 ਦਿਨ 'ਚ ਉਸ ਤੋਂ ਅਸਤੀਫਾ ਲੈ ਕੇ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮਜ਼ਾਕ ਬਣਾਕੇ ਰੱਖ ਦਿੱਤਾ ਹੈ।
ਲੋਕਾਂ ਅੰਦਰ ਕਾਂਗਰਸ ਪਾਰਟੀ ਦੀ ਕਿਰਕਰੀ ਵੇਖਣ ਨੂੰ ਮਿਲ ਰਹੀ ਹੈ। ਹੁਣ ਇਸ ਕਮੇਟੀ ਦਾ ਪ੍ਰਧਾਨ ਛੇ ਮਹੀਨਿਆਂ ਬਾਅਦ ਬਦਲਿਆ ਜਾਵੇਗਾ। ਲੋਕਾਂ ਦੀ ਮੰਗ ਹੈ ਕਿ ਜੋ ਸ਼ਖਸ ਮਾੜੇ ਸਮੇਂ 'ਚ ਕਿਸ਼ਤੀ ਉਥੋਂ ਕੱਢਕੇ ਲਿਆਇਆ ਹੈ,ਜਿਥੇ ਪਾਣੀ ਘੱਟ ਸੀ ਉਸ ਨੂੰ ਦੁਬਾਰਾ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਜਾਵੇ।