'ਸੁਖਬੀਰ ਮੈਨੂੰ ਨਸ਼ੇੜੀ ਤੇ ਸਮੱਗਲਰ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ'

01/28/2019 11:46:27 AM

ਫਿਰੋਜ਼ਪੁਰ (ਕੁਮਾਰ) - 'ਸੁਖਬੀਰ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 29 ਜਨਵਰੀ ਨੂੰ ਜ਼ੀਰਾ ਵਿਖੇ ਆਯੋਜਿਤ ਕੀਤੀ ਜਾਣ ਵਾਲੀ ਵਰਕਰ ਮੀਟਿੰਗ ਤੋਂ ਪਹਿਲਾਂ ਮੇਰੇ ਨਾਲ ਆਪਣਾ ਡੋਪ ਟੈਸਟ ਕਰਵਾਏ। ਜੇਕਰ ਉਸ ਨੇ ਆਪਣਾ ਡੋਪ ਟੈਸਟ ਨਾ ਕਰਵਾਇਆ ਤਾਂ ਕਾਂਗਰਸੀ ਵਰਕਰ ਸ਼ਾਂਤੀ ਪੂਰਵਕ ਤਰੀਕੇ ਨਾਲ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਣਗੇ'। ਇਸ ਗੱਲ ਦਾ ਪ੍ਰਗਟਾਵਾ ਜ਼ੀਰਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸੁਖਬੀਰ ਮੈਨੂੰ ਨਸ਼ੇੜੀ ਤੇ ਸਮੱਗਲਰ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ। ਇਸ ਮੌਕੇ ਜ਼ੀਰਾ ਨੇ ਸੁਖਬੀਰ ਬਾਦਲ 'ਤੇ ਨਸ਼ੇ ਨੂੰ ਲੈ ਕੇ 5 ਗੰਭੀਰ ਦੋਸ਼ ਵੀ ਲਾਏ ਹਨ। 

ਉਨ੍ਹਾਂ ਕਿਹਾ ਕਿ ਸੁਖਬੀਰ ਬੁਖਲਾ ਗਏ ਹਨ ਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਹੇ ਹਨ। ਉਨ੍ਹਾਂ ਜ਼ੀਰਾ ਵਿਖੇ ਸੁਖਬੀਰ ਦਾ ਡੋਪ ਟੈਸਟ ਕਰਨ ਲਈ ਉਨ੍ਹਾਂ ਸਿਵਲ ਸਰਜਨ ਫਿਰੋਜ਼ਪੁਰ ਨੂੰ ਚਿੱਠੀ ਲਿਖ ਕੇ 29 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਾਲੇ ਪੈਲੇਸ 'ਚ ਡਾਕਟਰਾਂ ਅਤੇ ਕਿੱਟਾਂ ਉਪਲੱਬਧ ਕਰਵਾਉਣ ਸਬੰਧੀ ਕਿਹਾ ਹੈ।ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ ਜੰਗ ਛੇੜੀ ਹੋਈ ਹੈ, ਉਸ ਨੂੰ ਜਾਰੀ ਰੱਖਣਗੇ।

rajwinder kaur

This news is Content Editor rajwinder kaur