ਗੁਰਦਾਸਪੁਰ ਜਾ ਰਹੇ ਕਾਂਗਰਸੀ ਵਿਧਾਇਕ ਦਾ ਕਾਫਲਾ ਹਾਦਸੇ ਦਾ ਸ਼ਿਕਾਰ (ਤਸਵੀਰਾਂ)

09/22/2017 8:44:40 PM

ਝਬਾਲ (ਨਰਿੰਦਰ) : ਤਰਨਤਾਰਨ ਹਲਕੇ ਤੋਂ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੀ ਅਗਵਾਈ ਵਿਚ ਗੁਰਦਾਸਪੁਰ ਜਾ ਰਿਹਾ ਗੱਡੀਆਂ ਦਾ ਕਾਫਲਾ ਰਸਤੇ ਵਿਚ ਹੀ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਵਿਧਾਇਕ ਡਾ.ਅਗਨੀਹੋਤਰੀ ਦੀ ਫਾਰਚੂਨਰ ਗੱਡੀ ਜਿਸ ਵਿੱਚ ਡਾ.ਅਗਨੀਹੋਤਰੀ ਖੁਦ ਸਵਾਰ ਸਨ ਸਮੇਤ ਕੋਈ ਦਰਜਨ ਦੇ ਕਰੀਬ ਲਗਭਗ ਗੱਡੀਆ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਇਸ ਸਮੇਂ ਸਰਪੰਚ ਮੋਨੂੰ ਚੀਮਾ ਸਮੇਤ ਕੁਝ ਵਿਅਕਤੀਆਂ ਨੂੰ ਮਾਮੂਲੀ ਚੋਟਾਂ ਵੀ ਲੱਗੀਆਂ ਹਨ ਜਦਕਿ ਅਗਲੀ ਗੱਡੀ ਵਿਚ ਸਵਾਰ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦਾ ਬਚਾਅ ਹੋ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਸੂਬਾ ਆਗੂ ਕਰਨਬੀਰ ਸਿੰਘ ਬੁੱਰਜ, ਕਰਨ ਬੁੱਰਜ ਪੰਜਵੜ ਤੇ ਬੰਟੀ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਕਿਸੇ ਵਲੋਂ ਅਚਾਨਕ ਸੜਕ 'ਤੇ ਗੱਡੀ ਲਿਆ ਕੇ ਖੜ੍ਹੀ ਕਰਨ ਕਾਰਨ ਵਾਪਰਿਆ ਹੈ।