ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ

09/20/2020 5:14:31 PM

ਜਲੰਧਰ (ਮ੍ਰਿਦੁਲ)— ਸ਼ਹਿਰ ਦੇ ਹਾਈ-ਪ੍ਰੋਫਾਈਲ ਲਾਬੀ ਨਾਲ ਸਬੰਧ ਰੱਖਦੇ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਜਿੱਥੇ ਇਕ ਪਾਸੇ ਬੀਤੇ ਦਿਨੀਂ ਸੋਢਲ ਰੋਡ 'ਤੇ ਸਥਿਤ ਇਕ ਜਿਮ ਮਾਲਕ ਦੀ ਵੀਡੀਓ ਵਾਇਰਲ ਹੋਈ ਸੀ, ਉਥੇ ਹੀ ਦੂਜੇ ਪਾਸੇ ਹੁਣ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ ਹੋ ਗਈਆਂ ਹਨ। ਇਹ ਉਹ ਕਾਂਗਰਸੀ ਆਗੂ ਹਨ, ਜੋ ਇਕ ਸੰਸਦ ਮੈਂਬਰ ਅਤੇ ਇਕ ਵਿਧਾਇਕ ਦੇ ਖਾਸਮ-ਖਾਸ ਕੌਂਸਲਰ ਦੇ ਦੋਸਤ ਹਨ। ਦੋਵੇਂ ਹੀ ਆਗੂਆਂ ਦਾ ਸ਼ਹਿਰ ਦੀ ਇੰਡਸਟਰੀਅਲ ਅਤੇ ਪੁਲਸ ਲਾਬੀ 'ਚ ਕਾਫ਼ੀ ਰਸੂਖ ਹੈ। ਉਕਤ ਵੀਡੀਓ ਵਾਇਰਲ ਹੋਣ ਕਾਰਨ ਦੋਵੇਂ ਕਾਂਗਰਸੀ ਆਗੂ ਇਸ ਸਮੇਂ ਨਮੋਸ਼ੀ ਦੇ ਦੌਰ 'ਚੋਂ ਲੰਘ ਰਹੇ ਹਨ। ਵਿਰੋਧੀ ਧਿਰ ਦੇ ਆਗੂ ਉਨ੍ਹਾਂ ਦੀ ਅਸ਼ਲੀਲ ਵੀਡੀਓ ਦਾ ਸਿਆਸੀ ਤੌਰ 'ਤੇ ਫਾਇਦਾ ਉਠਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਪੁਲਸ ਨੇ ਨਾਕਾਮ ਕੀਤੀ ਵੱਡੀ ਸਾਜਿਸ਼, ਕੌਮਾਂਤਰੀ ਗੈਂਗ ਦੇ 7 ਮੈਂਬਰ ਹਥਿਆਰਾਂ ਸਮੇਤ ਕੀਤੇ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਇਕ ਵੀਡੀਓ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਖਾਸਮ-ਖਾਸ ਨਾਲ ਸਬੰਧਤ ਹੈ, ਜੋ ਕਿ ਉਨ੍ਹਾਂ ਦੇ ਦਫ਼ਤਰ ਤੋਂ ਲੈ ਕੇ ਸਰਕਾਰੀ ਮਹਿਕਮੇ ਦਾ ਕੰਮ ਵੀ ਵੇਖਦਾ ਹੈ। ਦੂਜੇ ਪਾਸੇ ਸ਼ਹਿਰ ਦਾ ਇਕ ਵਿਧਾਇਕ ਜੋ ਕਿ ਕਾਂਗਰਸ ਸਰਕਾਰ ਦੀ ਵਜ਼ਾਰਤ 'ਚ ਸ਼ਾਮਲ ਰਿਹਾ, ਦੇ ਖਾਸਮ-ਖਾਸ ਕੌਂਸਲਰ ਦਾ ਦੋਸਤ ਹੈ। ਦੋਵਾਂ ਆਗੂਆਂ ਦੀ ਅਸ਼ਲੀਲ ਵੀਡੀਓ ਸ਼ਹਿਰ ਦੇ ਸੱਤਾਧਾਰੀ ਪਾਰਟੀ ਸਮੇਤ ਵਿਰੋਧੀ ਧਿਰ ਦੇ ਰਾਜਨੀਤਕ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ: ਪਰਿਵਾਰ 'ਚ ਛਾਇਆ ਮਾਤਮ, ਚੰਗੇ ਭਵਿੱਖ ਖਾਤਿਰ ਕੈਨੇਡਾ ਗਏ ਸ਼ਾਹਕੋਟ ਦੇ ਨੌਜਵਾਨ ਦੀ ਹਾਦਸੇ 'ਚ ਮੌਤ

ਹੁਣ ਜਦੋਂ ਚੋਣਾਂ ਸਿਰ 'ਤੇ ਹਨ, ਉਦੋਂ ਅਜਿਹੀਆਂ ਵੀਡੀਓਜ਼ ਵਾਇਰਲ ਹੋਣਾ ਸੱਤਾਧਾਰੀ ਪਾਰਟੀ ਨਾਲ ਸਬੰਧਤ ਆਗੂਆਂ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਸੂਤਰਾਂ ਅਨੁਸਾਰ ਦੋਵੇਂ ਕਾਂਗਰਸੀ ਆਗੂਆਂ ਵੱਲੋਂ ਇਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਇਹ ਵੀਡੀਓਜ਼ ਉਨ੍ਹਾਂ ਦੀ ਨਹੀਂ ਹੈ, ਸਗੋਂ ਇਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਬੰਧ 'ਚ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਵਿਰੋਧੀ ਧਿਰ ਇਸ ਮਾਮਲੇ ਨੂੰ ਬਹੁਤ ਤੂਲ ਦੇ ਰਹੀ ਹੈ, ਜਿਸ ਕਾਰਨ ਕਾਂਗਰਸ ਪਾਰਟੀ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ।

ਇਹ ਵੀ ਪੜ੍ਹੋ: ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼

ਵੀਡੀਓ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ : ਪੁਲਸ ਅਧਿਕਾਰੀ
ਵਾਇਰਲ ਅਸ਼ਲੀਲ ਵੀਡੀਓਜ਼ ਵਿਚ ਸਾਹਮਣੇ ਆਏ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਪੁਲਸ ਨੂੰ ਉਕਤ ਗਲਤ ਵੀਡੀਓ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਜਦੋਂ ਪੁਲਸ ਅਧਿਕਾਰੀਆਂ ਤੋਂ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਸ਼ਿਕਾਇਤ ਮਿਲਣ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਜਿਉਂ ਹੀ ਸ਼ਿਕਾਇਤ ਮਿਲੇਗੀ, ਉਹ ਇਸ ਦੀ ਪੂਰੀ ਜਾਂਚ ਕਰਵਾਉਣਗੇ।
ਇਹ ਵੀ ਪੜ੍ਹੋ: ਦੁਬਈ 'ਚ ਜਹਾਲਤ ਭਰੀ ਜ਼ਿੰਦਗੀ ਬਸਰ ਕਰ ਰਹੇ ਦੋ ਪੰਜਾਬੀਆਂ ਦੀ ਹੋਈ ਘਰ ਵਾਪਸੀ, ਦੱਸੀ ਦਾਸਤਾਨ
ਇਹ ਵੀ ਪੜ੍ਹੋ: ਦੁੱਖਭਰੀ ਖ਼ਬਰ: ਕੋਰੋਨਾ ਪੀੜਤ ਮਾਂ ਦੀ ਹੋਈ ਮੌਤ, ਭੋਗ ਦੀ ਰਸਮ ਮੌਕੇ ਪੁੱਤ ਨਾਲ ਵਾਪਰਿਆ ਇਹ ਭਾਣਾ


shivani attri

Content Editor

Related News