ਮੋਦੀ ਸਰਕਾਰ ਨੇ ਦੇਸ਼ ਹਿੱਤ ਲਈ ਕੋਈ ਕਦਮ ਨਹੀਂ ਚੁੱਕਿਆ: ਕਾਂਗਰਸੀ ਆਗੂ

09/21/2017 6:32:46 PM

ਜ਼ੀਰਾ(ਅਕਾਲੀਆਂ ਵਾਲਾ)— ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਜੌਹਲ ਅਤੇ ਹਰੀਸ਼ ਜੈਨ ਗੋਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਹਬ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਦੇ ਦਰਦ ਨੂੰ ਪਹਿਚਾਣਿਆ ਹੈ। ਜਦਕਿ ਮੋਦੀ ਸਰਕਾਰ ਨੂੰ ਸੱਤਾ ਵਿਚ ਆਇਆ ਸਾਢੇ ਤਿੰਨ ਸਾਲ ਦਾ ਸਮਾਂ ਹੋਣ ਵਾਲਾ ਹੈ। ਇਸ ਨੇ ਦੇਸ਼ ਦੇ ਹਿੱਤ ਦੇ ਲਈ ਕੋਈ ਕਦਮ ਨਹੀਂ ਚੁੱਕਿਆ। ਉਂਝ ਇਸ ਸਰਕਾਰ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 1 ਅਪ੍ਰੈਲ ਤੋਂ ਕਿਸਾਨਾਂ ਨੂੰ ਐਲਾਨੀ ਗਈ ਕਰਜ਼ਾ ਮੁਆਫੀ 'ਤੇ ਦੇਰੀ ਹੋਣ ਦਾ ਵਿਆਜ਼ ਦੇਣ ਦਾ ਫੈਸਲਾ ਕਰਕੇ ਵੀ ਕਿਸਾਨਾਂ ਨੂੰ ਵੱਡੀ ਰਾਹ ਦਿੱਤੀ ਹੈ। ਉਕਤ ਆਗੂਆਂÎ ਨੇ ਕਿਹਾ ਕਿ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਸਾਰੇ ਜ਼ਿਲਿਆਂ 'ਚ ਬਿਊਰੋ ਆਫ ਐਂਪਲਾਈਮੈਂਟ ਐਂਡ ਐਟਰਪਰਾਈਜ਼ ਸਥਾਪਤ ਕਰਨ ਨੂੰ ਲੈ ਕੇ ਜੋ ਹਰੀ ਝੰਡੀ ਦਿੱਤੀ ਹੈ। ਉਸ ਨਾਲ ਘਰ ਘਰ ਨੌਕਰੀ ਦੇਣ ਦਾ ਵਾਅਦਾ ਵੀ ਕੈਪਟਨ ਸਰਕਾਰ ਪੂਰਾ ਕਰਨ ਜਾ ਰਹੀ ਹੈ। 
ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ। ਵਿਰੋਧੀ ਪਾਰਟੀਆਂ ਨੂੰ ਸਰਕਾਰ ਦੇ ਕੰਮਾਂ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਕਿਉਂਕਿ ਅਜੇ ਸਰਕਾਰ ਬਣੀ ਨੂੰ 6 ਮਹੀਨੇ ਦਾ ਵਕਤ ਹੀ ਹੋਇਆ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਸੰਘਰਸ਼ ਦਾ ਰਾਸਤਾ ਸਹਿਯੋਗ ਵਿਚ ਬਦਲ ਦੇਣਾ ਚਾਹੀਦਾ ਹੈ। ਇਸ ਮੌਕੇ ਨਰਿੰਦਰ ਨਿੰਦੀ ਮੀਤ ਪ੍ਰਧਾਨ, ਕਰਮਜੀਤ ਭਾਈ, ਨੰਬਰਦਾਰ ਅੰਗਰੇਜ਼ ਸਿੰਘ ਮਿਹਰ ਸਿੰਘ ਵਾਲਾ, ਅਸ਼ੋਕ ਮਨਚੰਦਾ ਆਦਿ ਹਾਜ਼ਰ ਸਨ।