ਮਲੋਟ ਨੇੜੇ ਵਾਪਰੇ ਹਾਦਸੇ ਦੌਰਾਨ ਕਾਂਗਰਸੀ ਆਗੂ ਦੇ ਬੇਟੇ ਦੀ ਮੌਤ, ਇਕ ਜ਼ਖਮੀ

Tuesday, Mar 21, 2017 - 05:46 PM (IST)

ਮਲੋਟ (ਜੁਨੇਜਾ) : ਮਲੋਟ-ਬਠਿੰਡਾ ਕੌਮੀ ਸ਼ਾਹ ਮਾਰਗ ''ਤੇ ਵਾਪਰੇ ਦਰਦਨਾਕ ਹਾਦਸੇ ''ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਕਾਂਗਰਸੀ ਆਗੂ ਰਾਮ ਸਿੰਘ ਢਿੱਲੋਂ ਜੰਡਵਾਲਾ ਦੇ ਨੌਜਵਾਨ ਪੁੱਤਰ ਹਰਜੀਤ ਸਿੰਘ ਰਾਜਾ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਦੇ ਭਰਾ ਦਲਜੀਤ ਸਿੰਘ ਵਾਸੀ ਜੰਡਵਾਲਾ ਚੜਤ ਸਿੰਘ ਨੇ ਕਿਹਾ ਕਿ ਉਸ ਦਾ ਭਰਾ ਹਰਜੀਤ ਸਿੰਘ ਰਾਜਾ (36) ਆਪਣੇ ਦੋਸਤ ਸੁਖਮੰਦਰ ਸਿੰਘ ਪੁੱਤਰ ਧੀਰ ਸਿੰਘ ਨਾਲ ਉਸ ਦੇ ਮੋਟਰ ਸਾਈਕਲ ਮਾਰਕਾ ਡਿਸਕਵਰ ''ਤੇ ਖੇਤ ਨੂੰ ਜਾ ਰਿਹਾ ਸੀ। ਜਦੋਂ ਉਹ ਮਲੋਟ ਬਠਿੰਡਾ ਹਾਈਵੇਅ ''ਤੇ ਚੜ੍ਹੇ ਤਾਂ ਬਠਿੰਡਾ ਵੱਲੋਂ ਆ ਰਹੀ ਇਕ ਕਾਰ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਵੱਲੋਂ ਟੱਕਰ ਮਾਰਨ ''ਤੇ ਉਸ ਦਾ ਭਰਾ ਦੂਰ ਜਾ ਕੇ ਡਿਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਬਾਅਦ ''ਚ ਮੌਤ ਹੋ ਗਈ। ਹਾਦਸੇ ਵਿਚ ਦੂਸਰਾ ਨੌਜਵਾਨ ਸੁਖਮੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਬਠਿੰਡਾ ਵਿਖੇ ਭਰਤੀ ਕਰਾਇਆ ਗਿਆ। ਪੁਲਸ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਅਤੇ ਅੱਜ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ਼ Ýਚ ਵੱਡੀ ਗਿਣਤੀ ''ਚ ਕਾਂਗਰਸੀ ਆਗੂਆਂ ਨੇ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 

Babita Marhas

This news is News Editor Babita Marhas