ਵੱਡੀ ਖ਼ਬਰ : ਕਾਂਗਰਸ ਹਾਈਕਮਾਨ ਦਾ ਪੰਜਾਬ ਲੀਡਰਸ਼ਿਪ ਨੂੰ ਹੁਕਮ, ''ਨਵਜੋਤ ਸਿੱਧੂ'' ਨੂੰ ਮਨਾਇਆ ਜਾਵੇ''

09/29/2021 8:55:55 AM

ਚੰਡੀਗੜ੍ਹ/ਪਟਿਆਲਾ (ਅਸ਼ਵਨੀ, ਰਾਜੇਸ਼) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਿਹਾਇਸ਼ ਬੀਤੀ ਦੇਰ ਸ਼ਾਮ ਸਿਆਸੀ ਕੇਂਦਰ ਬਣ ਗਈ। ਸਿੱਧੂ ਦੀ ਰੁਸਵਾਈ ਨੂੰ ਦੂਰ ਕਰਨ ਲਈ ਇਕ-ਇਕ ਕਰਕੇ ਕਈ ਕਰੀਬੀ ਨੇਤਾ ਸਿੱਧੂ ਦੀ ਰਿਹਾਇਸ਼ ’ਤੇ ਪਹੁੰਚੇ। ਸਿੱਧੂ ਦੇ ਘਰ ਨੇਤਾਵਾਂ ਦੀ ਇਹ ਮੌਜੂਦਗੀ ਇਸ ਲਈ ਵੀ ਅਹਿਮ ਰਹੀ ਕਿਉਂਕਿ ਕਾਂਗਰਸ ਹਾਈਕਮਾਨ ਨੇ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦਾ ਮਾਮਲਾ ਪੰਜਾਬ ਦੀ ਲੀਡਰਸ਼ਿਪ ’ਤੇ ਛੱਡ ਦਿੱਤਾ ਹੈ। ਦੱਸਿਆ ਗਿਆ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਕਿਹਾ ਹੈ ਕਿ ਸਿੱਧੂ ਨੂੰ ਮਨਾਇਆ ਜਾਵੇ। ਹਾਲਾਂਕਿ ਚਰਚਾ ਰਹੀ ਕਿ ਸਿੱਧੂ ਆਪਣੇ ਫ਼ੈਸਲੇ ਤੋਂ ਟਸ ਤੋਂ ਮਸ ਨਹੀਂ ਹੋਏ ਹਨ। ਕਾਂਗਰਸ ਹਾਈਕਮਾਨ ਵੱਲੋਂ ਸਿੱਧੂ ਦਾ ਅਸਤੀਫ਼ਾ ਨਾ-ਮਨਜ਼ੂਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚੰਨੀ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਲ ਕੁਲਜੀਤ ਨਾਗਰਾ, ਮੰਤਰੀ ਰਜ਼ੀਆ ਸੁਲਤਾਨਾ ਸਮੇਤ ਸੰਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਉਰਫ਼ ਬਾਵਾ ਹੈਨਰੀ ਸ਼ਾਮ ਹੁੰਦੇ ਹੁੰਦੇ ਸਿੱਧੂ ਦੇ ਘਰ ਪਹੁੰਚ ਗਏ। ਬੀਤੀ ਦੇਰ ਸ਼ਾਮ ਮੰਤਰੀ ਪਰਗਟ ਸਿੰਘ ਵੀ ਸਿੱਧੂ ਦੇ ਘਰ ਪਹੁੰਚੇ। ਚਰਚਾ ਰਹੀ ਕਿ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿੱਧੂ ਨਾਲ ਗੱਲ ਕੀਤੀ ਹੈ। ਪਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਨਵਜੋਤ ਸਿੰਘ ਸਿੱਧੂ ਲਾਲ ਗੱਲ ਕਰਨ ਆਏ ਹਨ, ਜੋ ਵੀ ਮਸਲੇ ਹੋਣਗੇ, ਉਨ੍ਹਾਂ ਨੂੰ ਸੁਲਝਾਇਆ ਜਾਵੇਗਾ। ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਾਈਕਮਾਨ ਦੇ ਨਾਲ ਸੰਪਰਕ ਵਿਚ ਹਨ। ਉਮੀਦ ਹੈ ਜਲਦੀ ਹੀ ਮਾਮਲਾ ਸੁਲਝ ਜਾਵੇਗਾ।

ਇਹ ਵੀ ਪੜ੍ਹੋ : 'ਆਪ' ਸੁਪਰੀਮੋ ਕੇਜਰੀਵਾਲ 29 ਸਤੰਬਰ ਨੂੰ ਆਉਣਗੇ ਪੰਜਾਬ, ਅਗਲੀ ਗਾਰੰਟੀ ਦਾ ਕਰਨਗੇ ਐਲਾਨ
ਪੰਜਾਬ ਕਾਂਗਰਸ ਦੇ ਦਿਨ ਭਰ ਦਾ ਘਟਨਾਕ੍ਰਮ
ਸਵੇਰੇ 11:00 ਵਜੇ : ਪੰਜਾਬ ਦੇ ਮੰਤਰੀਆਂ ਨੂੰ ਮਿਲੇ ਵਿਭਾਗ।
ਸਵੇਰੇ 11:30 ਵਜੇ : ਮੰਤਰੀ ਆਪਣੇ-ਆਪਣੇ ਵਿਭਾਗਾਂ ਦਾ ਜ਼ਿੰਮਾ ਲੈਣ ਦਫ਼ਤਰ ਪੁੱਜੇ। ਮਠਿਆਈਆਂ-ਲੱਡੂ ਵੰਡੇ ਗਏ।
ਦੁਪਹਿਰ 12:30 ਵਜੇ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਰਵਾਨਾ ਹੋਣ ਦੀਆਂ ਚਰਚਾਵਾਂ।
ਦੁਪਹਿਰ 1:30 ਵਜੇ : ਕੈਪਟਨ ਦੇ ਦੁਪਹਿਰ 3:30 ਵਜੇ ਦਿੱਲੀ ਰਵਾਨਾ ਹੋਣ ਦੀ ਸੂਚਨਾ।
ਦੁਪਹਿਰ 2:00 ਵਜੇ : ਕੈਪਟਨ ਦੇ ਸਲਾਹਕਾਰ ਦਾ ਦੌਰੇ ਨੂੰ ਲੈ ਕੇ ਜਵਾਬ, ਕਿਹਾ-ਇਹ ਕੈਪਟਨ ਦਾ ਨਿੱਜੀ ਦੌਰਾ।
ਦੁਪਹਿਰ 3:00 ਵਜੇ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ।
ਦੁਪਹਿਰ 3:30 ਵਜੇ : ਪੰਜਾਬ ਕਾਂਗਰਸ ਦੇ ਕੋਸ਼ ਪ੍ਰਧਾਨ ਗੁਲਜ਼ਾਰ ਇੰਦਰ ਚਹਿਲ ਦਾ ਅਸਤੀਫ਼ਾ।

ਇਹ ਵੀ ਪੜ੍ਹੋ : ਚੰਨੀ ਵਜ਼ਾਰਤ ਦੇ ਨਵੇਂ ਮੰਤਰੀਆਂ ਨੂੰ ਪੰਜਾਬ ਸਿਵਲ ਸਕੱਤਰੇਤ 'ਚ ਕਮਰੇ ਅਲਾਟ
ਦੁਪਹਿਰ 3:45 ਮਿੰਟ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੋਲੇ, ਸਿੱਧੂ ਨਾਲ ਮੁਲਾਕਾਤ ਕਰ ਕੇ ਮਨਾ ਲੈਣਗੇ।
ਸ਼ਾਮ 4:30 ਵਜੇ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਸਿੱਧੂ ਅਸਥਿਰ ਵਿਅਕਤੀ, ਪੰਜਾਬ ਲਈ ਫਿੱਟ ਨਹੀਂ।
ਸ਼ਾਮ 5:30 ਵਜੇ : ਮੰਤਰੀ ਰਜ਼ੀਆ ਸੁਲਤਾਨਾ ਦਾ ਅਸਤੀਫ਼ਾ।
ਸ਼ਾਮ 6:00 ਵਜੇ : ਜਨਰਲ ਸਕੱਤਰ ਯੋਗੇਂਦਰ ਢੀਂਗਰਾ ਦਾ ਅਸਤੀਫ਼ਾ।
ਸ਼ਾਮ 6:15 ਵਜੇ : ਸਿੱਧੂ ਦੇ ਪਟਿਆਲਾ ਘਰ ’ਤੇ ਵਿਧਾਇਕਾਂ-ਮੰਤਰੀਆਂ ਦਾ ਤਾਂਤਾ, ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ।
ਸ਼ਾਮ 7:00 ਵਜੇ : ਕਾਂਗਰਸ ਹਾਈਕਮਾਨ ਦਾ ਪੰਜਾਬ ਦੀ ਲੀਡਰਸ਼ਿਪ ਨੂੰ ਹੁਕਮ, ਸਿੱਧੂ ਨੂੰ ਮਨਾਇਆ ਜਾਵੇ, ਹਾਈਕਮਾਨ ਨੇ ਕਿਹਾ-ਸਿੱਧੂ ਦਾ ਅਸਤੀਫ਼ਾ ਨਾ ਮਨਜ਼ੂਰ।
ਰਾਤ 9:00 ਵਜੇ : ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਸਿੱਧੂ ’ਤੇ ਕਰਾਰਾ ਤੰਜ, ਇਟਸ ਜਸਟ ਨਾਟ ਕ੍ਰਿਕਟ।
ਰਾਤ 10:00 ਵਜੇ : ਸਿੱਧੂ ਦੇ ਪਟਿਆਲੇ ਘਰ ’ਤੇ ਬੈਠਕਾਂ ਦਾ ਦੌਰ ਜਾਰੀ, ਸਿੱਧੂ ਅਸਤੀਫ਼ੇ ’ਤੇ ਅੜੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita