ਪੰਜਾਬ ਕਾਂਗਰਸ ''ਚ ਫਿਰ ਦਿਖੀ ਗੁੱਟਬਾਜ਼ੀ, ਰੈਲੀ ''ਚ ਲਾਪਤਾ ਰਹੇ ਪ੍ਰਤਾਪ ਸਿੰਘ ਬਾਜਵਾ

09/23/2017 8:58:23 AM

ਗੁਰਦਾਸਪੁਰ — ਪੰਜਾਬ 'ਚ ਗੁਟਬਾਜ਼ੀ ਨੂੰ ਲੈ ਕੇ ਸਾਲ 2012 'ਚ ਹਾਰ ਦਾ ਮੂੰਹ ਦੇਖਣ ਵਾਲੀ ਕਾਂਗਰਸ 'ਚ ਫਿਰ ਗੁਟਬਾਜ਼ੀ ਦੇਖਣ ਨੂੰ ਮਿਲੀ।  ਗੁਰਦਾਸਪੁਰ ਲੋਕ ਸਭਾ ਉਪ-ਚੋਣ 'ਚ ਕਾਂਗਰਸ ਪ੍ਰਧਾਨ  ਸੁਨੀਲ ਜਾਖੜ ਨੂੰ ਟਿਕਟ ਮਿਲਣ ਨਾਲ ਨਾਰਾਜ਼ ਰਾਜ ਸਭਾ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਰੈਲੀ 'ਚ ਕੀਤੇ ਨਜ਼ਰ ਨਹੀਂ ਆਏ। ਉਹ ਆਪਣੀ ਪਤਨੀ ਚਰਣਜੀਤ ਕੌਰ ਲਈ ਟਿਕਟ ਦੀ ਮੰਗ ਕਰ ਰਹੇ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਇਸ ਟਿਕਟ ਲਈ ਅਗੇ ਕਰ ਦਿੱਤਾ।
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਮਰੀਕਾ ਤੋਂ ਵਾਪਸ ਪਰਤਣ ਵਾਲੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਸ਼ਨੀਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਬਾਜਵਾ ਗੁਰਦਾਸਪੁਰ ਤੋਂ ਸੰਸਦ ਰਹਿ ਚੁੱਕੇ ਹਨ ਤੇ ਉਨ੍ਹਾਂ ਦੀ ਪਤਨੀ ਕਾਦੀਆਂ ਤੋਂ ਵਿਧਾਇਕ ਰਹਿ ਚੁੱਕੀ ਹੈ। ਬਾਜਵਾ ਰਾਹੁਲ ਗਾਂਧੀ ਦੇ ਨਜ਼ਦੀਕੀ ਹਨ ਜਦ ਕਿ ਕੈਪਟਨ ਨੇ ਸੋਨੀਆ ਗਾਂਧੀ ਨੂੰ ਜਾਖੜ ਨੂੰ ਟਿਕਟ ਲਈ ਸਹੀ ਦਾਅਵੇਦਾਰ ਮੰਨਦੇ ਹੋਏ ਟਿਕਟ ਲੈ ਕੇ ਦਿੱਤੀ ਹੈ। ਜਦ ਸੁਨੀਲ ਜਾਖੜ ਨੇ ਰਾਜ ਸਭਾ ਮੈਂਬਰਸ਼ਿਪ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਬਾਜਵਾ ਨੂੰ ਰਾਜਸਭਾ ਸੰਸਦ ਮੈਂਬਰ ਬਣਿਆ ਗਿਆ ਸੀ। ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਇਕ ਪਰਿਵਾਰ 'ਚ ਇਕ ਤੋਂ ਵੱਧ ਸੀਟ ਨਹੀਂ ਦੇ ਸਕਦੀ, ਜਿਸ ਕਾਰਨ ਬਾਜਵਾ ਦੀ ਪਤਨੀ ਨੂੰ ਟਿਕਟ ਨਹੀਂ ਦਿੱਤੀ ਗਈ।