ਕਾਂਗਰਸ ਵੱਲੋਂ ਪੇਸ਼ ਕੀਤਾ ਬਜਟ ਹਾਸੋਹੀਣਾ : ਰੱਖੜਾ

03/31/2018 5:44:53 PM

ਪਟਿਆਲਾ/ਰੱਖੜਾ (ਰਾਣਾ)-ਕਾਂਗਰਸ ਸਰਕਾਰ ਵੱਲੋਂ ਹਾਲ ਹੀ ਵਿਚ 2018-19 ਦੇ ਪੇਸ਼ ਕੀਤੇ ਬਜਟ 'ਚ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਉਨ੍ਹਾਂ ਦਾ ਲੱਕ ਤੋੜਨ ਵਾਲੀਆਂ ਯੋਜਨਾਵਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਢਾਈ ਲੱਖ ਰੁਪਏ ਸਾਲਾਨਾ ਆਮਦਨ ਤੋਂ ਉੱਪਰ ਵਾਲਿਆਂ 'ਤੇ ਜੋ 200 ਰੁਪਏ ਪ੍ਰੋਫੈਸ਼ਨਲ ਟੈਕਸ ਲਾਉਣ ਲਈ ਮਤਾ ਪਾਸ ਕੀਤਾ ਗਿਆ ਹੈ, ਬਹੁਤ ਹੀ ਹਾਸੋਹੀਣਾ ਬਜਟ ਹੈ। ਇਹ ਪ੍ਰਗਟਾਵਾ ਅਕਾਲੀ ਦਲ ਜ਼ਿਲਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕੀਤਾ। 
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਹ ਬਜਟ ਪੇਸ਼ ਕਰ ਕੇ ਖੁਦ ਦਾ ਹੀ ਮਜ਼ਾਕ ਉਡਾਇਆ ਹੈ।   ਇਸ ਮੌਕੇ ਚੇਅਰਮੈਨ ਜਸਪਾਲ ਕਲਿਆਣ, ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਅਬਲੋਵਾਲ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਇੰਦਰਜੀਤ ਰੱਖੜਾ, ਕੁਲਵੰਤ ਦਦਹੇੜਾ, ਰਘਵੀਰ ਕਲਿਆਣ, ਅਮਰਜੀਤ ਭੇਡਪੁਰਾ, ਜਸਬੀਰ ਰੁਪਾਣਾ ਦੇਵੀਨਗਰ, ਗੁਰਧਿਆਨ ਸਿੰਘ ਭਾਨਰੀ, ਚੇਅਰਮੈਨ ਭੁਪਿੰਦਰ ਸਿੰਘ ਰੋਡਾ ਡਕਾਲਾ, ਮਲਕੀਤ ਡਕਾਲਾ, ਜਥੇ. ਪਵਿੱਤਰ ਸਿੰਘ ਡਕਾਲਾ, ਹਰਜਿੰਦਰ ਸਿੰਘ ਬੱਲ, ਗੋਸਾ ਢੀਂਡਸਾ, ਸੁੱਖੀ ਸਰਪੰਚ ਦੁੱਧੜ ਅਤੇ ਮਨਜੀਤ ਖੇੜਾ ਜੱਟਾਂ ਆਦਿ ਮੌਜੂਦ ਸਨ।