ਕਾਂਗਰਸ ਦੇ ਰਾਜ ''ਚ ਵੱਧ ਰਹੀਆਂ ਨੇ ਗੈਂਗਸਟਰਾਂ ਦੀਆਂ ਵਾਰਦਾਤਾਂ : ਢੀਂਡਸਾ

05/12/2017 2:47:23 PM

ਲਹਿਰਾਗਾਗਾ (ਜਿੰਦਲ) : ਕਂਗਰਸ ਦੀ ਸਰਕਾਰ ਪੰਜਾਬ ਵਿਚ ਗੈਂਗਸਟਰਾਂ ਦੀਆਂ ਵਾਰਦਾਤਾ ਵਿਚ ਪਿਛਲੀ ਸਰਕਾਰ ਨਾਲੋਂ ਜ਼ਿਆਦਾ ਵਾਧਾ ਹੋਇਆ ਹੈ । ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਅਤੇ ਹਲਕਾ ਵਿਧਾਇਕ ਲਹਿਰਾ ਨੇ ਸ਼ਹਿਰ ਦੇ ਇਕ ਧਾਰਮਿਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ।ਉਨ੍ਹਾਂ ਨੇ ਕਿਹਾ ਪਹਿਲਾਂ ਜਦੋ ਕਾਂਗਰਸ ਸੱਤਾ ਵਿਚ ਨਹੀਂ ਸੀ ਤਾਂ ਅਕਾਲੀ-ਭਾਜਪਾ ਸਰਕਾਰ ''ਤੇ ਦੋਸ਼ ਲਗਾਏ ਜਾਂਦੇ ਸਨ ਕਿ ਸਰਕਾਰ ਦੀ ਸ਼ਹਿ ''ਤੇ ਇਹ ਘਟਨਾਵਾਂ ਹੁੰਦੀਆਂ ਹਨ ਪਰ ਹੁਣ ਇਹ ਸਭ ਸਾਫ ਹੋ ਗਿਆ ਕਿ ਅਕਾਲੀ ਸਰਕਾਰ ਨੇ ਪੰਜਾਬ ਵਿਚ ਭਾਈਚਾਰਾ ਅਤੇ ਏਕਤਾ ਬਣਾਈ ਰੱਖਣ ਦੇ ਪੂਰੇ ਸਖਤ ਕਦਮ ਚੁੱਕੇ ਸਨ । ਹੁਣ ਕਾਂਗਰਸ ਵੀ ਪੰਜਾਬ ਵਿਚ ਸ਼ਾਂਤੀ ਬਣਾਈ ਰੱਖਣ ਲਈ ਸਖਤ ਕਦਮ ਚੁੱਕੇ। ਜਦੋਂ ਉਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕਾਂਗਰਸ ਦੇ ਰਾਜ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁੱਕਣ ਦਾ ਨਾਂ ਨਹੀਂ ਲੈ ਰਹੀਆ ਤਾਂ ਢੀਂਡਸਾ ਨੇ ਕਿਹਾ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕਿਹਾ ਸੀ ਕਿ ਸਰਕਾਰ ਬਣਦੇ ਹੀ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ, ਹੁਣ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਖੁਦਕੁਸ਼ੀਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ।
ਢੀਡਸਾਂ ਨੇ ਕਿਹਾ ਬੌਖਲਾਹਟ ਵਿਚ ਆ ਕਿ ਕਾਂਗਰਸ ਦੇ ਆਗੂ ਟਰੱਕ ਯੂਨੀਅਨ ਤੋਂ ਇਲਾਵਾ ਨਗਰ ਕੌਸਲਾਂ ''ਤੇ ਵੀ ਕਬਜ਼ੇ ਕਰ ਰਹੇ ਹਨ। ਉਨ੍ਹਾਂ ਕਿਹਾ ਹਲਕਾ ਲਹਿਰਾ ਦੇ ਅਧੂਰੀ ਵਿਕਾਸ ਕਾਰਜ ਜਲਦ ਹੀ ਪੂਰੇ ਕੀਤੇ ਜਾਣਗੇ।

Gurminder Singh

This news is Content Editor Gurminder Singh