ਬਠਿੰਡਾ ਸ਼ਹਿਰੀ ਸੀਟ ਨੂੰ ਲੈ ਕੇ ਕਾਂਗਰਸੀਆਂ ''ਚ ਆਪਸੀ ਰੇੜਕਾ ਜਾਰੀ (ਵੀਡੀਓ)

10/25/2016 5:57:27 PM

ਬਠਿੰਡਾ : ਬਠਿੰਡਾ ਸ਼ਹਿਰੀ ਦੀ ਸੀਟ ਨੂੰ ਲੈ ਕੇ ਕਾਂਗਰਸ ''ਚ ਆਪਸੀ ਰੇੜਕਾ ਜਾਰੀ ਹੈ। ਜਿੱਥੇ ਕਾਂਗਰਸ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ਵਾਲੇ ਸੁਰਿੰਦਰ ਸਿੰਗਲਾ ਖੁਦ ਨੂੰ ਬਠਿੰਡਾ ਸ਼ਹਿਰੀ ਦੀ ਟਿਕਟ ਲਈ ਦਾਅਵੇਦਾਰ ਦੱਸ ਰਹੇ ਹਨ, ਉਥੇ ਹੀ ਕਾਂਗਰਸ ਲਈ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਕਾਂਗਰਸ ਪੰਜਾਬ ਦੇ ਸੈਕਰੇਟਰੀ ਰਾਜਨ ਗਰਗ ਦਾ ਕਹਿਣਾ ਹੈ ਕਿ ਪਾਰਟੀ ਵਰਕਰ ਦਾ ਕੰਮ ਦੇਖ ਕੇ ਹੀ ਉਮੀਦਵਾਰਾਂ ਦਾ ਐਲਾਨ ਕਰੇਗੀ।
ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਕਿਸ ਨੂੰ ਬਠਿੰਡਾ ਸ਼ਹਿਰੀ ਤੋਂ ਟਿਕਟ ਦਿੰਦੀ ਹੈ ਪਰ ਕਾਂਗਰਸ ਦਾ ਇਹ ਆਪਸੀ ਰੇੜਕਾ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

Gurminder Singh

This news is Content Editor Gurminder Singh