ਪੰਜਾਬ ''ਚ ਕਾਂਗਰਸ ਦੀ ਬੰਪਰ ਜਿੱਤ, ਮੂਧੇ ਮੂੰਹ ਡਿੱਗਾ ਅਕਾਲੀ ਦਲ, ਕੱਖੋਂ ਹੌਲੀ ਹੋਈ ''ਆਪ''

03/11/2017 6:30:33 PM

ਚੰਡੀਗੜ੍ਹ : ਪੰਜਾਬ ''ਚ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਪੂਰੇ ਸੂਬੇ ''ਚੋਂ 77 ਸੀਟਾਂ ਹਾਸਲ ਕਰਕੇ ਕਾਂਗਰਸ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਪਿਛਲੇ 10 ਸਾਲਾਂ ਤੋਂ ਪੰਜਾਬ ''ਤੇ ਰਾਜ਼ ਕਰਦੇ ਆ ਰਹੇ ਅਕਾਲੀ ਦਲ ਨੂੰ 15 ਸੀਟਾਂ ਨਾਲ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੂੰ ਪੂਰੀ ਮਾਰ ਪਈ ਹੈ ਅਤੇ ਪਾਰਟੀ ਸਿਰਫ 20 ਸੀਟਾਂ ਹੀ ਹਾਸਲ ਕਰ ਸਕੀ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੂੰ 3 ਅਤੇ ਹੋਰਾਂ ਨੂੰ 2 ਸੀਟਾਂ ਮਿਲੀਆਂ ਹਨ। ਇਸ ਵੱਡੀ ਜਿੱਤ ਤੋਂ ਬਾਅਦ ਪੂਰੇ ਸੂਬੇ ''ਚ ਕਾਂਗਰਸੀਆਂ ਵਲੋਂ ਢੋਲ-ਨਗਾੜੇ ਵਜਾਉਣ ਦੇ ਨਾਲ-ਨਾਲ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਅਕਾਲੀਆਂ ਦੇ ਚਿਹਰੇ ਪੂਰੀ ਤਰ੍ਹਾਂ ਮੁਰਝਾ ਗਏ ਹਨ। ਪੰਜਾਬ ਅੰਦਰ ਅਕਾਲੀ ਰਾਜ ਦੌਰਾਨ ਫੈਲ ਰਹੇ ਨਸ਼ੇ, ਬੇਰੋਜ਼ਗਾਰੀ ਅਤੇ ਸ਼ਰੇਆਮ ਗੁੰਡਾਗਰਦੀ ਤੋਂ ਤੰਗ ਆਈ ਜਨਤਾ ਬਦਲਾਅ ਚਾਹੁੰਦੀ ਸੀ, ਇਸੇ ਲਈ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਨਾ ਪਾ ਕੇ ਕਾਂਗਰਸ ਨੂੰ ਜਿਤਾਇਆ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਕਾਂਗਰਸੀਆਂ ''ਚ ਜਸ਼ਨ ਦਾ ਮਾਹੌਲ ਛਾਇਆ ਹੋਇਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। 

Babita Marhas

This news is News Editor Babita Marhas