ਕੈਪਟਨ ਸਰਕਾਰ ਵਲੋਂ ਜਨਤਾ ਨਾਲ ਕੀਤੇ ਝੂਠੇ ਵਾਅਦਿਆਂ ਖਿਲਾਫ ਭਾਜਪਾ ਆਗੂਆਂ ਨੇ ਲਗਾਇਆ ਧਰਨਾ

09/16/2017 1:47:42 PM

ਪਠਾਨਕੋਟ (ਧਰਮਿੰਦਰ ਠਾਕੁਰ) — ਸ਼ਨੀਵਾਰ ਪੂਰੇ ਪੰਜਾਬ 'ਚ ਭਾਜਪਾ ਦੇ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ਿਲਾ ਹੇਡ ਕੁਆਟਰਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ, ਜਸਿ ਦੇ ਚਲਦਿਆਂ ਪਠਾਨਕੋਟ 'ਚ ਵੀ ਭਾਜਪਾ ਦੇ ਆਹਲਾ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਧਰਨੇ 'ਚ ਜਿਥੇ ਸੈਕੜੇ ਕਾਰਜਕਰਤਾਵਾਂ ਨੇ ਹਿੱਸਾ ਲਿਆ, ਉਥੇ ਭਾਜਪਾ 'ਚ ਸਾਬਕਾ ਪ੍ਰਦੇਸ਼ ਪ੍ਰਧਾਨ ਰਹਿ ਚੁੱਕੇ ਅਸ਼ਵਨੀ ਕੁਮਾਰ ਤੇ ਸਬਾਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਹਿੱਸਾ ਲਿਆ, ਜਿਸ 'ਚ ਉਨ੍ਹਾਂ ਨੇ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਬਾਰੇ ਦੱਸਦਿਆਂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਦਿਸ਼ਾ ਤੋਂ ਭੱਟਕ ਗਏ ਹਨ ਤੇ ਇਸ ਨੇ ਪੰਜਾਬ ਦੀ ਜਨਤਾ ਦੇ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਤੇ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ।  ਸਰਕਾਰ ਹਰ ਪੱਧਰ 'ਤੇ ਫੇਲ ਹੋਈ ਹੈ, ਜਿਸ ਦੇ ਰੋਸ ਵਜੋਂ ਭਾਜਪਾ ਪੂਰੇ ਪੰਜਾਬ 'ਚ ਜ਼ਿਲਾ ਹੈਡਕੁਆਰਟਰਾਂ ਅੱਗੇ ਧਰਨਾ ਦੇ ਰਹੀ ਹੈ।