ਪਟਿਆਲਾ 'ਚ ਕਾਂਗਰਸ ਨੇ ਦਿਖਾਈ ਗੁੰਡਾਗਰਦੀ : ਰਖੜਾ (ਵੀਡੀਓ)

12/17/2017 1:38:18 PM

ਜਲੰਧਰ —ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਤੇ 10 ਸਾਲ ਬਾਅਦ ਸੂਬੇ 'ਚ ਇਕ ਵਾਰ ਫਿਰ ਪਾਰਟੀ ਦੀ ਵਾਪਸੀ ਹੋਈ ਪਰ ਪਟਿਆਲਾ 'ਚ ਹੋ ਰਹੀਆਂ ਨਗਰ ਨਿਗਮ ਚੋਣਾਂ 'ਚ ਕਾਂਗਰਸ ਵਲੋਂ ਬੂਥ ਕੈਪਚਰ ਕਰਨ ਦੇ ਮਾਮਲੇ ਨੇ ਸਵਾਲ ਖੜੇ ਕਰ ਦਿੱਤੇ ਹਨ ਕਿ ਆਪਣੀ ਹੀ ਸਰਕਾਰ 'ਚ ਕਾਂਗਰਸ ਨੂੰ ਅਜਿਹਾ ਕਿਉਂ ਕਰਨਾ ਪਿਆ। 9 ਮਹੀਨੇ 'ਚ ਕਾਂਗਰਸ ਨੂੰ ਆਪਣੀ ਹੀ ਕਾਰਗੁਜਾਰੀ 'ਤੇ ਸ਼ੱਕ ਤਾਂ ਨਹੀਂ ਹੋਣ ਲੱਗਾ। ਇਹ ਕਹਿਣਾ ਹੈ ਅਕਾਲੀ ਆਗੂ ਸੁਰਜੀਤ ਸਿੰਘ ਰਖੜਾ ਦਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਨ ਸਭਾ ਚੋਣਾਂ 'ਚ 90 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ ਪਰ ਅੱਜ ਉਨ੍ਹਾਂ ਨੇ ਆਪਣੀ ਗੁੰਡਾਗਰਦੀ ਦਿਖਾ ਦਿੱਤੀ ਹੈ। ਪੁਲਸ ਦੇ ਨਾਲ ਮਿਲ ਕੇ ਕਾਂਗਰਸੀਆਂ ਵਲੋਂ ਬੂਥ ਕੈਪਚਰ ਕਰਨਾ ਦਰਸਾਉਂਦਾ ਹੈ ਕਿ ਪਟਿਆਲਾ ਕੈਪਟਨ ਦਾ ਗੜ੍ਹ ਹੈ ਤੇ ਕਾਂਗਰਸੀ ਇਥੇ ਆਪਣੀ ਧਾਕ ਜਮਾਉਂਦੇ ਹਨ।